ਸਿਡਨੀ, (ਏਜੰਸੀ)— ਸੰਸਾਰ ਭਰ ਦੀਆਂ ਔਰਤਾਂ ਅੱਜ ਇਕਜੁੱਟਤਾ ਨਾਲ ਖੜ੍ਹੀਆਂ ਹਨ। ਉਹ ਬਰਾਬਰੀ ਅਤੇ ਆਪਣੇ ਅਧਿਕਾਰਾਂ ਲਈ ਮੰਗ ਕਰ ਰਹੀਆਂ ਹਨ। ਔਰਤਾਂ ਮਰਦਾਂ ਤੋਂ ਘੱਟ ਨਹੀਂ ਹਨ। ਕਈ ਖੇਤਰਾਂ 'ਚ ਮਰਦਾਂ ਨਾਲੋਂ ਵਧੇਰੇ ਔਰਤਾਂ ਅੱਗੇ ਨਿਕਲ ਰਹੀਆਂ ਹਨ। 'ਆਸਟ੍ਰੇਲੀਅਨ ਬਿਊਰੋ ਆਫ ਸਟੈਟਟਿਕਸ' ਵਲੋਂ ਜਾਰੀ ਕੀਤੀ ਗਈ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਕੁੜੀਆਂ ਸਕੂਲਾਂ 'ਚ ਮੁੰਡਿਆਂ ਨਾਲੋਂ ਵਧੇਰੇ ਸਮਾਂ ਰਹਿੰਦੀਆਂ ਹਨ।
ਕੌਮਾਂਤਰੀ ਮਹਿਲਾ ਦਿਵਸ ਮੌਕੇ ਇਹ ਰਿਪੋਰਟ ਜਾਰੀ ਕੀਤੀ ਗਈ ਹੈ। ਰਿਪੋਰਟ ਮੁਤਾਬਕ 50 ਸਾਲਾਂ ਦੇ ਡਾਟੇ ਤੋਂ ਪਤਾ ਲੱਗਾ ਹੈ ਕਿ ਕੁੜੀਆਂ ਦੀ ਸਕੂਲਾਂ 'ਚ ਮੌਜੂਦਗੀ ਕਾਫੀ ਤੇਜ਼ੀ ਨਾਲ ਵਧੀ ਹੈ ਅਤੇ ਕੁੜੀਆਂ ਸੈਕੰਡਰੀ ਐਜੂਕੇਸ਼ਨ 'ਚ ਵੀ ਮੁੰਡਿਆਂ ਨਾਲੋਂ ਵਧ ਹਨ। ਪਿਛਲੇ 50 ਸਾਲਾਂ ਦੌਰਾਨ ਵਿਦਿਆਰਥੀਆਂ ਦੀ ਗਿਣਤੀ 1.2 ਮਿਲੀਅਨ ਹੋ ਗਈ, ਇਸ ਤੋਂ ਸਪੱਸ਼ਟ ਹੈ ਕਿ ਵਿਦਿਆਰਥੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਇਸ ਦੌਰਾਨ ਸਕੂਲਾਂ ਦੀ ਗਿਣਤੀ ਸਿਰਫ 9500 ਤਕ ਸਥਿਰ ਰਹੀ ਹੈ। ਸਾਲ 1969 'ਚ ਸਕੂਲਾਂ 'ਚ 12 ਸਾਲ ਦੀਆਂ ਵਿਦਿਆਰਥਣਾਂ ਦੀ ਗਿਣਤੀ ਸਿਰਫ 24 ਫੀਸਦੀ ਸੀ ਜੋ ਕਿ 2018 ਤਕ 89 ਫੀਸਦੀ ਹੋ ਚੁੱਕੀ ਹੈ। ਖਾਸ ਗੱਲ ਹੈ ਕਿ ਮੁੰਡਿਆਂ ਦੀ ਗਿਣਤੀ ਸਿਰਫ 81 ਫੀਸਦੀ ਹੈ ਅਤੇ ਕੁੜੀਆਂ ਦੀ ਗਿਣਤੀ ਇਨ੍ਹਾਂ ਤੋਂ 8 ਫੀਸਦੀ ਵਧੇਰੇ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਟਿਕਸ ਦੇ ਡਾਇਰੈਕਟਰ ਮਿਸ਼ੇਲ ਡੁਕੇਟ ਨੇ ਕਿਹਾ ਕਿ ਕੁੜੀਆਂ ਦੀ ਸਕੂਲਾਂ 'ਚ ਗਿਣਤੀ ਵਧਣਾ ਬਹੁਤ ਖਾਸ ਗੱਲ ਹੈ।
ਝਗੜੇ ਦੌਰਾਨ ਵਿਅਕਤੀ ਨੇ ਢਾਈ ਮਹੀਨਿਆਂ ਦੇ ਬੱਚੇ ਦੇ ਸਿਰ 'ਚ ਮਾਰਿਆ ਮੁੱਕਾ
NEXT STORY