ਨਿਊਯਾਰਕ (ਭਾਸ਼ਾ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੋਸ਼ ਲਾਇਆ ਹੈ ਕਿ ਅੰਦਰੂਨੀ ਸਿਆਸਤ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਭਾਰਤ, ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਗੱਲਬਾਤ ਨਹੀਂ ਕਰ ਰਿਹਾ। ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕੁਰੈਸ਼ੀ ਵਿਚਾਲੇ ਗੱਲਬਾਤ ਹੋਣ ਵਾਲੀ ਸੀ। ਇੱਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਚ 3 ਪੁਲਸਕਰਮਚਾਰੀਆਂ ਦੀ ਬੇਰਹਿਮੀ ਨਾਲ ਹੱਤਿਆ ਅਤੇ ਮਾਰੇ ਗਏ ਕਸ਼ਮੀਰੀ ਅੱਤਵਾਦੀ ਬੁਰਹਾਨ ਵਾਨੀ ਦਾ ਗੁਣਗਾਨ ਕਰਦੇ ਹੋਏ ਪਾਕਿਸਤਾਨ ਵਲੋਂ ਟਿਕਟ ਜਾਰੀ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਪਿਛਲੇ ਹਫਤੇ ਬੈਠਕ ਨੂੰ ਰੱਦ ਕਰ ਦਿੱਤਾ ਸੀ।
ਏਸ਼ੀਆ ਸੋਸਾਇਟੀ ਵਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਸ਼ੁੱਕਰਵਾਰ ਨੂੰ ਇਕ ਸਵਾਲ ਦੇ ਜਵਾਬ ਵਿਚ ਕੁਰੈਸ਼ੀ ਨੇ ਕਿਹਾ, ''ਭਾਰਤ ਅਜਿਹਾ ਕਿਉਂ ਕਰ ਰਿਹਾ ਹੈ? ਸਾਫ ਹੈ ਕਿ ਅੰਦਰੂਨੀ ਸਿਆਸਤ, ਚੋਣਾਂ ਦੇ ਦਬਾਅ ਕਰ ਕੇ ਉਹ ਵੋਟਰਾਂ ਤੋਂ ਡਰੇ ਹੋਏ ਹਨ। ਉਹ ਉੱਲਝਣ ਵਿਚ ਫਸੇ ਹੋਏ ਹਨ, ਭਾਰਤ ਸਰਕਾਰ ਨੂੰ ਲੱਗਦਾ ਹੈ ਕਿ ਇਸ ਦਾ ਉਲਟ ਅਸਰ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਵੀਰਵਾਰ ਨੂੰ ਪਾਕਿਸਤਾਨ ਨੂੰ ਝਟਕਾ ਦਿੰਦੇ ਹੋਏ ਸੁਸ਼ਮਾ ਸਵਰਾਜ ਸਾਰਕ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਅੱਧ ਵਿਚਾਲੇ ਛੱਡ ਕੇ ਨਿਕਲ ਗਈ ਸੀ। ਇਸ ਬੈਠਕ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਵੀ ਹਿੱਸਾ ਲਿਆ ਸੀ। ਇਸ ਬਾਰੇ ਕੁਰੈਸ਼ੀ ਨੇ ਕਿਹਾ ਕਿ ਮੈਂ ਭਾਰੀ ਤਣਾਅ ਸਵਰਾਜ ਦੇ ਚਿਹਰੇ 'ਤੇ ਦੇਖ ਸਕਦਾ ਹਾਂ, ਜਦੋਂ ਉਹ ਗਈ ਤਾਂ ਮੀਡੀਆ ਨਾਲ ਵੀ ਗੱਲ ਕਰਨ ਨੂੰ ਇੱਛੁਕ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਹੋਰ ਕੁਝ ਨਹੀਂ, ਅੰਦਰੂਨੀ ਸਿਆਸਤ ਹੀ ਹੈ, ਜਿਸ ਵਜ੍ਹਾ ਤੋਂ ਭਾਰਤ, ਪਾਕਿਸਤਾਨ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਇਹ ਦੇਖਣਾ ਦੁੱਖ ਦੀ ਗੱਲ ਸੀ ਕਿ ਇਕ ਦੇਸ਼ ਕਾਰਨ ਇਕ ਖੇਤਰੀ ਮੰਚ (ਸਾਰਕ) ਵਿਚ ਇਹ ਸਭ ਹੋਇਆ। ਦੱਸਣਯੋਗ ਹੈ ਕਿ ਸਾਰਕ 8 ਦੇਸ਼ਾਂ ਦਾ ਸਮੂਹ ਹੈ, ਜਿਸ 'ਚ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਨੇਪਾਲ, ਭਾਰਤ, ਪਾਕਿਸਤਾਨ, ਸ਼੍ਰੀਲੰਕਾ ਅਤੇ ਮਾਲਦੀਵ ਇਸ ਦਾ ਹਿੱਸਾ ਹਨ।
ਪਾਕਿਸਤਾਨ : ਲਾਹੌਰ ਹਾਈ ਕੋਰਟ ਦੇ ਵਕੀਲਾਂ ਨੇ ਭਗਤ ਸਿੰਘ ਨੂੰ ਕੀਤਾ ਯਾਦ, ਸਰਕਾਰ ਅੱਗੇ ਰੱਖੀਆਂ ਮੰਗਾਂ
NEXT STORY