ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ 'ਤੇ ਅੱਤਿਆਚਾਰ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲੇ ਵਿਚ ਸਿੰਧ ਦੇ ਮੋਰੀ ਜ਼ਿਲ੍ਹੇ ਖੈਰਪੁਰ ਦੀ ਇਕ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ 14 ਸਾਲਾ ਹਿੰਦੂ ਕੁੜੀ ਨੂੰ ਅਗਵਾ ਕਰ ਲਿਆ ਗਿਆ। ਫਿਰ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਾ ਕੇ ਅਗਵਾ ਕਰਤਾ ਅਬਦੁੱਲ ਸਬੂਰ ਨਾਲ ਵਿਆਹ ਕਰਾ ਦਿੱਤਾ ਗਿਆ।
ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਨਾਇਲਾ ਇਨਾਇਤ ਨੇ ਇਸ ਸਬੰਧੀ ਟਵੀਟ ਕਰ ਜਾਣਕਾਰੀ ਦਿੱਤੀ ਹੈ। ਕੁੜੀ ਦੇ ਪਰਿਵਾਰ ਨੇ ਇਸ ਘਟਨਾ ਦੇ ਬਾਅਦ ਐੱਫ.ਆਈ.ਆਰ. ਦਰਜ ਕਰਵਾਈ ਹੈ। ਪਰ ਪੁਲਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਪੁਲਸ ਦੇ ਮੁਤਾਬਕ, ਹਲਫਨਾਮੇ ਵਿਚ ਕੁੜੀ ਦੀ ਉਮਰ ਗਲਤ ਦੱਸੀ ਗਈ ਹੈ।
ਟੋਰਾਂਟੋ 'ਚ ਦਿਨ-ਦਿਹਾੜੇ ਵਾਪਰੀ ਹਿੰਸਕ ਵਾਰਦਾਤ, 3 ਲੋਕਾਂ ਦੀ ਮੌਤ
NEXT STORY