ਇਸਲਾਮਾਬਾਦ (ਬਿਊਰੋ): ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ (PIA) ਨੇ ਆਪਣੇ ਕੇਬਿਨ ਕਰੂ ਮੈਂਬਰਾਂ ਲਈ ਸ਼ਰਾਬ ਦੀ ਜਾਂਚ ਲਾਜਮੀ ਕਰ ਦਿੱਤੀ ਹੈ। ਯੂਰਪੀਅਨ ਯੂਨੀਅਨ ਦੇ ਵਿਦੇਸ਼ ਏਅਰਕ੍ਰਾਫਟ ਲਈ ਸੁਰੱਖਿਆ ਜਾਂਚ (SAFA) ਪ੍ਰੋਗਰਾਮ ਦੇ ਮੱਦੇਨਜ਼ਰ ਇਹ ਐਲਾਨ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਅਨ ਸਰਕਾਰ ਕੋਰੋਨਾ ਵੈਕਸੀਨ ਲਵਾਉਣ ਵਾਲੇ ਲੋਕਾਂ ਨੂੰ ਜਾਰੀ ਕਰੇਗੀ ਸਰਟੀਫਿਕੇਟ
ਯੂਰਪੀਅਨ ਯੂਨੀਅਨ ਐਵੀਏਸ਼ਨ ਸੇਫਟੀ ਏਜੰਸੀ ਨੇ ਇੰਸਪੈਕਸ਼ਨ ਦੌਰਾਨ ਸ਼ਰਾਬ ਦੀ ਵਰਤੋਂ ਦੀ ਜਾਂਚ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਪੀ.ਆਈ.ਏ. ਨੇ ਵੀਰਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਮੁਤਾਬਕ 14 ਫਰਵਰੀ ਤੋਂ ਇਹ ਟੈਸਟ ਕਰਾਉਣਾ ਲਾਜਮੀ ਹੋਵੇਗਾ। ਡਾਨ ਅਖ਼ਬਾਰ ਦੀ ਖ਼ਬਰ ਮੁਤਾਬਕ, ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਸਾਹ ਵਿਚ ਸ਼ਰਾਬ ਦੀ ਮਾਤਰਾ ਇਕ ਲੀਟਰ ਵਿਚ 0.2 ਗ੍ਰਾਮ ਜਾਂ ਉਸ ਤੋਂ ਘੱਟ ਹੋਣ 'ਤੇ ਜਾਂ ਦੇਸ਼ ਦੇ ਮਾਪਦੰਡਾਂ, ਦੋਹਾਂ ਵਿਚੋਂ ਜੋ ਘੱਟ ਹੋਵੇ ਉਸ ਮੁਤਾਬਕ ਟੈਸਟ ਨੂੰ ਨੈਗੇਟਿਵ ਮੰਨਿਆ ਜਾਵੇਗਾ। ਜੇਕਰ ਕੋਈ ਚਾਲਕ ਦਲ ਦਾ ਮੈਂਬਰ ਇਸ ਟੈਸਟ ਲਈ ਇਨਕਾਰ ਕਰਦਾ ਹੈ ਤਾਂ ਇਸ ਨੂੰ ਪਾਜ਼ੇਟਿਵ ਟੈਸਟ ਮੰਨਿਆ ਜਾਵੇਗਾ ਅਤੇ ਫਿਰ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਆਸਟ੍ਰੇਲੀਅਨ ਸਰਕਾਰ ਕੋਰੋਨਾ ਵੈਕਸੀਨ ਲਵਾਉਣ ਵਾਲੇ ਲੋਕਾਂ ਨੂੰ ਜਾਰੀ ਕਰੇਗੀ ਸਰਟੀਫਿਕੇਟ
NEXT STORY