ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਸਥਿਤ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ 31 ਅਗਸਤ ਨੂੰ ਲਾਹੌਰ ਵਿਚ ਇਕ ਅੰਤਰਰਾਸ਼ਟਰੀ ਸਿੱਖ ਸੰਮੇਲਨ ਦਾ ਆਯੋਜਨ ਕਰਨਗੇ। ਇਸ ਆਯੋਜਨ ਦਾ ਉਦੇਸ਼ ਧਾਰਮਿਕ ਟੂਰਿਜ਼ਮ ਦੇ ਲਾਭ ਮੁੜ ਪ੍ਰਾਪਤ ਕਰਨਾ ਅਤੇ ਨਕਦੀ ਦੀ ਤੰਗੀ ਤੋਂ ਪ੍ਰਭਾਵਿਤ ਭਾਈਚਾਰੇ ਦੀ ਮਦਦ ਕਰਨਾ ਹੈ। ਧਾਰਮਿਕ ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਪਾਕਿਸਤਾਨ ਸਰਕਾਰ ਨੇ ਬੁਨਿਆਦੀ ਢਾਂਚੇ ਵਿਚ ਨਿਵੇਸ ਕਰਨ ਦੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਸਰਵਰ ਨੂੰ ਵਿਸ਼ਵਾਸ ਹੈ ਕਿ ਪੰਜਾਬ ਸਰਕਾਰ ਟੂਰਿਜ਼ਮ ਤੋਂ 4.5 ਮਿਲੀਅਨ ਡਾਲਰ ਦੀ ਕਮਾਈ ਕਰਨ ਵਿਚ ਸਮਰੱਥ ਹੋਵੇਗੀ।
ਖੁਫੀਆ ਸੂਤਰਾਂ ਮੁਤਾਬਕ,''ਧਾਰਮਿਕ ਟੂਰਿਜ਼ਮ ਦੇ ਲਾਭਾਂ ਨੂੰ ਦੇਖਦਿਆਂ ਹੀ ਭਾਰਤ ਨਾਲ ਵਪਾਰਕ ਸੰਬੰਧ ਤੋੜਨ, ਰੇਲ ਅਤੇ ਬੱਸ ਸੇਵਾਵਾਂ ਬੰਦ ਕਰਨ ਅਤੇ ਕੂਟਨੀਤਕ ਸੰਬੰਧਾਂ ਨੂੰ ਘਟਾਉਣ ਦੇ ਬਾਵਜੂਦ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਦੇ ਕੰਮ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ ਜੰਗੀ ਪੱਧਰ 'ਤੇ ਕੰਮ ਰਿਹਾ ਹੈ।'' ਐਲਾਨ ਕਰਨ ਤੋਂ ਪਹਿਲਾਂ ਸਰਵਰ ਨੇ ਸਿੱਖ ਧਾਰਮਿਕ ਸਥਲਾਂ ਅਤੇ ਭਾਈਚਾਰੇ ਦੇ ਬਾਰੇ ਸਮਝਣ ਲਈ ਆਪਣੇ ਸਿੱਖ ਲੋਕ ਸੰਪਰਕ ਅਧਿਕਾਰੀ ਪਵਨ ਸਿੰਘ ਅਰੋੜਾ ਦੇ ਨਾਲ ਕਥਿਤ ਰੂਪ ਨਾਲ ਪਾਕਿਸਤਾਨ ਦੇ ਮਹੱਤਵਪੂਰਣ ਸਿੱਖ ਗੁਰਦੁਆਰਿਆਂ ਦਾ ਦੌਰਾ ਕੀਤਾ ਸੀ।
ਸ਼ੁੱਕਰਵਾਰ ਨੂੰ ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਵਿਚ ਅਰੋੜਾ ਨੇ ਦੱਸਿਆ ਕਿ ਸੰਮੇਲਨ ਲਈ ਦੁਨੀਆ ਭਰ ਦੇ ਸਿੱਖਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ,''ਇਸ ਸੰਮੇਲਨ ਵਿਚ ਉਨ੍ਹਾਂ ਯੋਜਨਾਵਾਂ 'ਤੇ ਚਰਚਾ ਹੋਵੇਗੀ, ਜਿਹੜੀਆਂ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਰੋਹਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਬਣਾਈਆਂ ਗਈਆਂ ਹਨ।'' ਪਵਨ ਨੇ ਦੱਸਿਆ ਕਿ ਸਰਵਰ ਜੋ ਧਾਰਮਿਕ ਟੂਰਿਜ਼ਮ ਅਤੇ ਵਿਰਾਸਤ ਕਮੇਟੀ ਦੇ ਪ੍ਰਮੁੱਖ ਸਨ, ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿਰਦੇਸ਼ 'ਤੇ ਬੈਠਕ ਬੁਲਾਈ ਹੈ।
ਚੀਨ : ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ, 11 ਜ਼ਖਮੀ
NEXT STORY