ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਨੇ ਆਪਣੀਆਂ ਅੱਤਵਾਦੀ ਨੀਤੀਆਂ ’ਚ ਪਰਿਵਰਤਣ ਕਰ ਕੇ ਚੀਨ ਤੋਂ ਮਿਲੇ ਡਰੋਨ ਦਾ ਇਸਤੇਮਾਲ ਹੁਣ ਭਾਰਤ ’ਚ ਨਸ਼ੇ ਵਾਲੇ ਪਦਾਰਥ ਤੇ ਹਥਿਆਰ ਭੇਜਣ ਦੀ ਬਜਾਏ ਹੁਣ ਪਾਕਿਸਤਾਨ ’ਚ ਅੱਤਵਾਦੀਆਂ ’ਤੇ ਨਜ਼ਰ ਰੱਖਣ ’ਚ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- Year Ender 2022: ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਪੰਜਾਬ ਦੇ ਫ਼ੌਜੀ ਜਵਾਨ, ਹਮੇਸ਼ਾ ਰਹਿਣਗੇ ਅਮਰ
ਸੂਤਰਾਂ ਅਨੁਸਾਰ ਪਾਕਿਸਤਾਨ ਨੇ ਜਦ ਭਾਰਤ ’ਚ ਆਪਣੀ ਡਰੋਨ ਯੋਜਨਾ ਸ਼ੁਰੂ ਕੀਤੀ ਤਾਂ ਉਸ ਨੂੰ ਸਫ਼ਲ ਬਣਾਉਣ ਲਈ ਪਾਕਿਸਤਾਨ ਨੇ ਚੀਨ ਤੋਂ ਡਰੋਨ ਮੰਗਵਾਏ ਸਨ। ਕੁਝ ਸਮੇਂ ਤਾਂ ਇਹ ਚੀਨ ਤੋਂ ਮਿਲੇ ਡਰੋਨ ਦਾ ਪ੍ਰਯੋਗ ਭਾਰਤੀ ਪੰਜਾਬ ਅਤੇ ਜੰਮੂ ਕਸ਼ਮੀਰ ਵਿਚ ਹਥਿਆਰ ਅਤੇ ਨਸ਼ੇ ਵਾਲੇ ਪਦਾਰਥ ਭੇਜਣ ਲਈ ਕਰਦਾ ਰਿਹਾ ਪਰ ਚੀਨ ਤੋਂ ਮਿਲੇ ਡਰੋਨ ਆਧੁਨਿਕ ਤਕਨੀਕ ਦੇ ਜ਼ਰੂਰ ਸਨ ਪਰ ਉਹ 2 ਕਿੱਲੋ 500 ਗ੍ਰਾਮ ਤੋਂ ਜ਼ਿਆਦਾ ਵਜਨ ਚੁੱਕਣ ’ਚ ਅਸਮਰਥ ਸੀ। ਇਸ ਕਾਰਨ ਪਾਕਿਸਤਾਨ ਦੀ ਫੌਜ ਨੇ ਭਾਰਤ ’ਚ ਨਸ਼ੇ ਵਾਲੇ ਪਦਾਰਥ ਤੇ ਹਥਿਆਰ ਭੇਜਣ ਲਈ 25 ਕਿੱਲੋ ਵਜਨ ਚੁੱਕਣ ਦੀ ਸਮਰੱਥਾ ਵਾਲੇ ਦੇਸੀ ਡਰੋਨ ਤਿਆਰ ਕਰਨੇ ਸ਼ੁਰੂ ਕਰ ਦਿੱਤੇ, ਜੋ ਭਾਰਤੀ ਹੱਦ ’ਚ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਮਾਰ ਡਿਗਾਉਣਾ ਤਾਂ ਪਹਿਲਾਂ ਹੀ ਖੁਦ ਹੀ ਆਸਮਾਨ ਤੋਂ ਜ਼ਮੀਨ ’ਤੇ ਡਿੱਗ ਜਾਂਦੇ ਹਨ।
ਇਹ ਵੀ ਪੜ੍ਹੋ- ਇਸ਼ਕ 'ਚ ਅੰਨ੍ਹੀ ਪਤਨੀ ਨੇ ਹੱਥੀਂ ਉਜਾੜ ਲਿਆ ਘਰ, ਪ੍ਰੇਮੀ ਨਾਲ ਮਿਲ ਕਰ ਦਿੱਤਾ ਵੱਡਾ ਕਾਂਡ
ਪਾਕਿਸਤਾਨੀ ਫੌਜ ਨੇ ਆਪਣੇ ਦੇਸ਼ ’ਚ ਅੱਤਵਾਦੀਆਂ ’ਤੇ ਪਾਕਿਸਤਾਨ ਸਥਿਤ ਚੀਨੀ ਪ੍ਰਾਜੈਕਟਾਂ ’ਤੇ ਨਜ਼ਰ ਰੱਖਣ ਲਈ ਚੀਨ ਤੋਂ ਪ੍ਰਾਪਤ ਸਾਰੇ ਡਰੋਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪਾਕਿਸਤਾਨੀ ਫੌਜ ਹੁਣ ਲਾਹੌਰ ਦੇ ਬਾਹਰਵਾਰ ਇਕ ਬੰਦ ਵੱਡੀ ਫੈਕਟਰੀ ਦੇ ਸ਼ੈੱਡ ’ਚ ਆਪਣੇ ਦੇਸੀ ਡਰੋਨ ਤਿਆਰ ਕਰ ਰਹੀ ਹੈ ਤਾਂ ਜੋ ਭਾਰਤੀ ਇਲਾਕਿਆਂ ’ਚ ਨਸ਼ੇ ਅਤੇ ਹਥਿਆਰ ਸੁੱਟੇ ਜਾ ਸਕਣ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਅਮਰੀਕਾ 'ਚ ਪੈਦਾ ਹੋਏ ਬੱਚਿਆਂ ਨਾਲੋਂ ਵੱਧ ਕਮਾਉਂਦੇ ਨੇ ਗ੍ਰੈਜੂਏਟ ਪ੍ਰਵਾਸੀ
NEXT STORY