ਜਲੰਧਰ (ਵੈੱਬ ਡੈਸਕ)- ਸਾਲ 2022 ਕੁਝ ਹੀ ਦਿਨਾਂ ਮਗਰੋਂ ਸਾਨੂੰ ਅਲਵਿਦਾ ਆਖਣ ਵਾਲਾ ਹੈ। ਇਹ ਸਾਲ ਸਿਆਸੀ ਉਥਲ-ਪੁਥਲ ਨਾਲ ਕੌੜੀਆਂ ਯਾਦਾਂ ਵੀ ਦੇ ਗਿਆ, ਜਿਸ 'ਚ ਕਾਰਨ ਸਾਲ 2022 ਸਾਡੇ ਜ਼ਹਿਨ 'ਚ ਹਮੇਸ਼ਾ ਰਹੇਗਾ, ਕਿਉਂਕਿ ਦੇਸ਼ ਦੀਆਂ ਸਰਹੱਦਾਂ 'ਤੇ ਡਟੇ ਫੌਜੀ ਵੀਰਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ। ਇਹ ਸ਼ਹੀਦ ਹਮੇਸ਼ਾ ਸਾਡੇ ਦਿਲਾਂ 'ਚ ਅਮਰ ਰਹਿਣਗੇ। ਜਗਬਾਣੀ ਸਾਲ 2022 'ਚ ਸ਼ਹੀਦ ਹੋਏ ਜਵਾਨਾਂ ਬਾਰੇ ਦੱਸਾਂਗੇ, ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ।
ਜੂਨ ਮਹੀਨੇ 2022 'ਚ ਲੇਹ ਲੱਦਾਖ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਪਿੰਡ ਸਲੌਦੀ ਦੇ ਫੌਜੀ ਸਵਰਨਜੀਤ ਸਿੰਘ ਦੀ ਲਾਸ਼ ਤਿਰੰਗੇ 'ਚ ਲਿਪਟ ਕੇ ਪਿੰਡ ਪੁੱਜੀ ਤਾਂ ਸਾਰਾ ਪਿੰਡ ਰੋ ਉਠਿਆ। ਸਰਕਾਰੀ ਸਨਮਾਨਾਂ ਦੇ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੇ ਛੋਟੇ ਭਰਾ ਸਰਬਜੀਤ ਸਿੰਘ ਨੇ ਪਿੰਡ ਵਾਸੀਆਂ ਤੋਂ ਪਰਿਵਾਰ ਦੀ ਦੇਖਭਾਲ ਕਰਨ ਦੀ ਮੰਗ ਕੀਤੀ ਤਾਂ ਜੋ ਉਹ ਸਰਹੱਦ 'ਤੇ ਦੇਸ਼ ਦੀ ਸੇਵਾ ਕਰ ਸਕੇ। ਸ਼ਹੀਦ ਸਵਰਨਜੀਤ ਸਿੰਘ ਦੀ ਲਾਸ਼ ਲੈ ਕੇ ਆਏ ਭਾਰਤੀ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਵਰਨਜੀਤ ਸਿੰਘ ਹੋਰ ਜਵਾਨਾਂ ਸਮੇਤ ਗੱਡੀ 'ਚ ਜਾ ਰਿਹਾ ਸੀ ਤਾਂ ਬਰਫ਼ ਡਿੱਗਣ ਨਾਲ ਗੱਡੀ ਹਾਦਸਾਗ੍ਰਸਤ ਹੋ ਕੇ ਪਲਟ ਗਈ। ਪਿੱਛੇ ਹੋਰ ਗੱਡੀ 'ਚ ਆ ਰਹੇ ਜਵਾਨ ਜਦੋਂ ਜ਼ਖਮੀਆਂ ਨੂੰ ਚੁੱਕਣ ਲਈ ਭੱਜੇ ਤਾਂ ਇਕ ਕੱਚੀ ਪਹਾੜੀ ਡਿੱਗ ਗਈ। ਜਦੋਂ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਸਵਰਨਜੀਤ ਰਸਤੇ 'ਚ ਹੀ ਸ਼ਹੀਦ ਹੋ ਗਿਆ।
ਇਸ ਦੇ ਨਾਲ ਇਕ ਹੋਰ ਜੂਨ ਮਹੀਨੇ 2022 'ਚ ਕਸਬਾ ਖਾਲੜਾ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਬਾਸਰਕੇ ਦੇ ਰਹਿਣ ਵਾਲੇ ਫੌਜੀ ਚਮਕੌਰ ਸਿੰਘ ਦੀ ਡਿਊਟੀ ਦੌਰਾਨ ਕਰੰਟ ਲੱਗ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 171 ਫੀਲਡ ਰੈਜੀਮੈਂਟ ਦੇ ਸੂਬੇਦਾਰ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚਮਕੌਰ ਸਿੰਘ ਨਾਈਟ 21 ਜੁਲਾਈ ਨੂੰ ਪੈਟਰੋਲਿੰਗ ਡਿਊਟੀ ਜਾ ਰਿਹਾ ਸੀ। ਰਸਤੇ ਵਿਚ ਲੱਗੇ ਪੋਲ ਵਿੱਚੋ ਕਰੰਟ ਆ ਰਿਹਾ ਸੀ। ਚਮਕੌਰ ਸਿੰਘ ਜਦੋਂ ਉਸ ਦੇ ਨੇੜੇ ਲੰਘਣ ਲੱਗਿਆ ਤਾਂ ਕਰੰਟ ਲੱਗਣ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਜੁਲਾਈ ਮਹੀਨੇ 2022 'ਚ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਪਿੰਡ ਲਹੁਕੇ ਕਲਾਂ ਦੇ ਇਕ ਫੌਜੀ ਜਵਾਨ ਚੀਨ ਦੇ ਬਾਰਡਰ ’ਤੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਇਸ ਘਟਨਾ ਬਾਰੇ ਜਿਵੇਂ ਹੀ ਇਲਾਕੇ ਵਿਚ ਪਤਾ ਲੱਗਾ ਤਾਂ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਕੱਤਰ ਵੇਰਵਿਆਂ ਅਨੁਸਾਰ ਫੌਜੀ ਕੁਲਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਲਹੁਕੇ ਕਲਾਂ ਭਾਰਤੀ ਫੌਜ ਵਿਚ ਲਗਭਗ 9 ਸਾਲ ਪਹਿਲਾਂ ਭਰਤੀ ਹੋਇਆ ਸੀ, ਚੀਨ ਦੇ ਬਾਰਡਰ ’ਤੇ ਡਿਊਟੀ ਨਿਭਾਅ ਰਿਹਾ ਸੀ। ਜਿੱਥੇ ਕਿ ਉਹ ਸ਼ਹੀਦ ਹੋ ਗਿਆ।
ਅਗਸਤ ਮਹੀਨੇ 2022 'ਚ ਜੰਮੂ-ਕਸ਼ਮੀਰ ਦੇ ਪਹਿਲਗਾਮ ਇਲਾਕੇ 'ਚ ਫੌਜੀ ਜਵਾਨਾਂ ਨਾਲ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਕਈ ਜਵਾਨ ਸ਼ਹੀਦ ਹੋ ਗਏ ਤੇ ਕਈ ਜ਼ਖਮੀ ਹੋ ਗਏ। ਇਨ੍ਹਾਂ ਸ਼ਹੀਦ ਜਵਾਨਾਂ 'ਚੋਂ ਇਕ ਜਵਾਨ ਦੁੱਲਾ ਸਿੰਘ ਵਿਧਾਨ ਸਭਾ ਹਲਕਾ ਪੱਟੀ ਦਾ ਰਹਿਣ ਵਾਲਾ ਸੀ।
ਸਤੰਬਰ ਮਹੀਨੇ 2020 'ਚ ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਮਾਂਗੇਵਾਲ ਦੇ ਇਕ 30 ਕੁ ਸਾਲਾ ਫੌਜੀ ਨੌਜਵਾਨ ਦੇ ਡਿਊਟੀ ਦੌਰਾਨ ਸ਼ਹੀਦ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ । ਮਿਲੀ ਜਾਣਕਾਰੀ ਮੁਤਾਬਕ ਜਸਵੰਤ ਸਿੰਘ ਪੁੱਤਰ ਜਗਤਾਰ ਸਿੰਘ ਜੋ ਕਿ ਕੁਝ ਸਮਾਂ ਪਹਿਲਾਂ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ, ਉਸਦੀ ਬੀਤੇ ਦਿਨੀਂ ਜੰਮੂ ਵਿਖੇ ਡਿਊਟੀ ਦੌਰਾਨ ਹਾਰਟ ਹਟੈਕ ਨਾਲ ਮੌਤ ਹੋ ਗਈ ਸੀ। ਸ਼ਹੀਦ ਜਸਵੰਤ ਸਿੰਘ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਨਿੱਜੀ ਪਿੰਡ ਦੇ ਸਮਸ਼ਾਨਘਾਟ ਵਿਖੇ ਕੀਤਾ ਗਿਆ ਸੀ।
ਇਸ ਦੇ ਨਾਲ ਇਕ ਹੋਰ ਸਤੰਬਰ ਮਹੀਨੇ 2022 'ਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਲੋਵਾਲ ਦਾ 27 ਸਾਲਾ ਮਨਿੰਦਰਪ੍ਰੀਤ ਸਿੰਘ ਜੋ ਕਿ ਪਿਛਲੇ ਕਰੀਬ 7 ਸਾਲ ਤੋਂ ਫੌਜ ਦੀ 14 ਸਿੱਖ ਐੱਲ.ਆਈ. 'ਚ ਸਿਪਾਹੀ ਵਜੋਂ ਤਾਇਨਾਤ ਸੀ ਅਤੇ ਪਿਛਲੇ ਕੁਝ ਸਾਲਾਂ ਤੋਂ ਚੀਨ ਦੇ ਬਾਰਡਰ 'ਤੇ ਤਾਇਨਾਤ ਸੀ, ਜਿਸ ਤੋਂ ਬਾਅਦ ਸਿਹਤ ਨਾ ਠੀਕ ਹੋਣ ਕਾਰਨ ਉਸ ਨੂੰ ਪਠਾਨਕੋਟ ਵਿਖੇ ਤਾਇਨਾਤ ਕਰ ਦਿੱਤਾ ਗਿਆ ਸੀ, ਜਿਸ ਦੀ ਸ਼ਨੀਵਾਰ ਪਠਾਨਕੋਟ ਡਿਊਟੀ ਦੌਰਾਨ ਅਚਾਨਕ ਬ੍ਰੇਨ ਟਿਊਮਰ ਨਾਲ ਮੌਤ ਹੋ ਗਈ ਸੀ।
ਸਾਲ ਦੇ ਆਖ਼ਰੀ ਦਿਨਾਂ 'ਚ ਯਾਨੀ ਦਸੰਬਰ ਮਹੀਨੇ 2022 'ਚ ਸਿੱਕਮ ਵਿਚ ਸ਼ੁੱਕਰਵਾਰ ਨੂੰ ਵਾਪਰੇ ਹਾਦਸੇ ਵਿਚ ਫੌਜ ਦੇ ਤਿੰਨ ਜੇ. ਸੀ. ਓ. ਸਮੇਤ 16 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਵਿਚ ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਨਾਇਬ ਸੂਬੇਦਾਰ ਓਂਕਾਰ ਸਿੰਘ ਵੀ ਸ਼ਾਮਲ ਸਨ। ਜਿਨ੍ਹਾਂ ਨੇ 35 ਸਾਲ ਦੀ ਉਮਰ ਵਿਚ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਸਮੇਤ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਨਾਇਬ ਸੂਬੇਦਾਰ ਓਂਕਾਰ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ। ਬਚਪਨ ਤੋਂ ਹੀ ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਉਨ੍ਹਾਂ ਦੇ ਦਾਦਾ ਤੇ ਚਾਚਾ-ਤਾਇਆ ਵੀ ਭਾਰਤੀ ਫੌਜ ਵਿਚ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਹੀ ਓਂਕਾਰ ਸਿੰਘ ਫੌਜ ਵਿਚ ਭਰਤੀ ਹੋਇਆ ਸੀ। ਓਂਕਾਰ ਸਿੰਘ ਵਿਆਹਿਆ ਹੋਇਆ ਸੀ ਅਤੇ ਉਨ੍ਹਾਂ ਦਾ ਪੰਜ ਸਾਲ ਦਾ ਪੁੱਤਰ ਵੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਲੋਕਾਂ ਨੂੰ ਮਿਲੇਗੀ ਵੱਡੀ ਰਾਹਤ, ਪੰਜਾਬ ਦਾ ਇਹ ਮਸ਼ਹੂਰ ਟੋਲ ਪਲਾਜ਼ਾ ਜਲਦ ਹੋਵੇਗਾ ਬੰਦ
NEXT STORY