ਲਾਹੌਰ (ਬਿਊਰੋ)— ਪਾਕਿਸਤਾਨ ਵਿਚ 25 ਜੁਲਾਈ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਤੋਂ 10 ਦਿਨ ਪਹਿਲਾਂ ਨਵਾਜ਼ ਸ਼ਰੀਫ ਦੀ ਸਿਆਸੀ ਪਾਰਟੀ ਦੇ ਕਈ ਨੇਤਾਵਾਂ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦਸਤਾਵੇਜ਼ਾਂ ਮੁਤਾਬਕ ਇਹ ਕੇਸ ਨਵਾਜ਼ ਸ਼ਰੀਫ ਦੀ ਸ਼ੁੱਕਰਵਾਰ (13 ਜੁਲਾਈ) ਨੂੰ ਪਾਕਿਸਤਾਨ ਵਾਪਸੀ ਦੇ ਦਿਨ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਵੱਲੋਂ ਪਾਬੰਦੀ ਦੇ ਐਲਾਨ ਦੇ ਬਾਵਜੂਦ ਆਯੋਜਿਤ ਕੀਤੀ ਗਈ ਰੈਲੀ ਨਾਲ ਸਬੰਧਤ ਹੈ।
ਗੌਰਲਤਬ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ 6 ਜੁਲਾਈ ਨੂੰ ਨਵਾਜ਼ ਦੀ ਗੈਰ ਮੌਜੂਦਗੀ ਵਿਚ ਸਜ਼ਾ ਸੁਣਾਈ ਸੀ। ਇਸ ਲਈ 13 ਜੁਲਾਈ ਨੂੰ ਪਾਕਿਸਤਾਨ ਪਰਤਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਨਵਾਜ਼ ਸ਼ਰੀਫ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋ ਵੱਖ-ਵੱਖ ਐੱਫ.ਆਈ.ਆਰ. ਵਿਚ ਨਵਾਜ਼ ਸ਼ਰੀਫ ਦੇ ਭਰਾ ਅਤੇ ਪੀ.ਐੱਮ.ਐੱਲ.-ਐੱਨ ਦੇ ਨੇਤਾ ਸ਼ਾਹਬਾਜ਼ ਸ਼ਰੀਫ ਅਤੇ ਪਾਰਟੀ ਦੀਆਂ ਕਈ ਹੋਰ ਮਹੱਤਵਪੂਰਣ ਸ਼ਖਸੀਅਤਾਂ ਦੇ ਨਾਮ ਸ਼ਾਮਲ ਹਨ। ਇਸ ਵਿਚ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦਾ ਨਾਮ ਵੀ ਸ਼ਾਮਲ ਹੈ, ਜਿਨ੍ਹਾਂ ਨੇ ਬੀਤੇ ਸਾਲ ਸ਼ਰੀਫ ਦੇ ਅਹੁਦੇ ਤੋਂ ਹੱਟਣ ਮਗਰੋਂ ਜੂਨ ਤੱਕ ਪੀ.ਐੱਮ. ਦੀ ਕੁਰਸੀ ਸੰਭਾਲੀ ਸੀ।
ਇੰਡੋਨੇਸ਼ੀਆ : ਗੁੱਸੇ 'ਚ ਆਈ ਭੀੜ ਨੇ ਮਾਰੇ 300 ਮਗਰਮੱਛ
NEXT STORY