ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਦੇ ਘੋਟਕੀ ਜ਼ਿਲ੍ਹੇ ਵਿਚ ਸ਼ੁੱਕਰਵਾਰ ਰਾਤ ਨੂੰ ਇਕ ਸੜਕ ਹਾਦਸੇ ਵਿਚ ਲਾੜੇ ਸਮੇਤ ਇਕ ਪਰਿਵਾਰ ਦੇ 9 ਮੈਂਬਰਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਘੋਟਕੀ 'ਚ ਸੁੱਕਰ-ਮੁਲਤਾਨ ਮੋਟਰਵੇਅ 'ਤੇ ਰਾਵੰਤੀ ਦਿਹਾਤੀ ਖੇਤਰ 'ਚ ਇਕ ਕੰਟੇਨਰ ਟਰਾਲੇ ਨੇ ਇਕ ਵਾਹਨ ਨੂੰ ਟੱਕਰ ਮਾਰ ਦਿੱਤੀ। ਗੱਡੀ ਵਿੱਚ ਲਾੜੇ ਸਮੇਤ ਪਰਿਵਾਰ ਦੇ 9 ਮੈਂਬਰ ਸਵਾਰ ਸਨ।
ਇਹ ਵੀ ਪੜ੍ਹੋ: ਪਹਿਲੀ ਵਾਰ ਨਕਲੀ ਕੁੱਖ 'ਚ ਹੋਵੇਗਾ ਪ੍ਰੀ-ਮੈਚਿਓਰ ਬੱਚਿਆਂ ਦਾ ਵਿਕਾਸ, ਪ੍ਰਕਿਰਿਆ ਦੇ ਨੇੜੇ ਪੁੱਜੇ ਵਿਗਿਆਨੀ
ਪੁਲਸ, ਬਚਾਅ ਦਲ ਅਤੇ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਪੂਰੀ ਤਰ੍ਹਾਂ ਨੁਕਸਾਨੇ ਗਏ ਵਾਹਨ 'ਚੋਂ 3 ਲਾਸ਼ਾਂ ਅਤੇ 6 ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਪੁਲਸ ਮੁਤਾਬਕ ਸਾਰੇ ਜ਼ਖ਼ਮੀਆਂ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਪੀੜਤ ਪਰਿਵਾਰ ਸਿੰਧ ਦੇ ਖੈਰਪੁਰ ਜ਼ਿਲ੍ਹੇ ਦੇ ਬਾਬਰਲੋਈ ਕਸਬੇ ਦਾ ਵਸਨੀਕ ਸੀ। ਪਰਿਵਾਰਕ ਮੈਂਬਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੂਰਬੀ ਪੰਜਾਬ ਸੂਬੇ ਜਾ ਰਹੇ ਸਨ।
ਇਹ ਵੀ ਪੜ੍ਹੋ: ਜਾਹਨਵੀ ਕੰਦੂਲਾ ਦੀ ਮੌਤ 'ਤੇ ਹੱਸਣ ਵਾਲੇ ਮੁਲਾਜ਼ਮ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਰੀ ਕੀਤਾ ਪੱਤਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ ਦੀ ਮਰਹੂਮ ਰਾਜਕੁਮਾਰੀ ਡਾਇਨਾ ਦੇ ਲਾਲ ਸਵੈਟਰ ਦੀ ਨਿਊਯਾਰਕ 'ਚ ਨਿਲਾਮੀ, 9 ਕਰੋੜ ਰੁਪਏ 'ਚ ਵਿੱਕਿਆ
NEXT STORY