ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਦਾ ਕਾਰਨ ਉਨ੍ਹਾਂ ਵਲੋਂ ਦਿੱਤਾ ਬਿਆਨ ਹੈ ਜੋ ਉਨ੍ਹਾਂ ਨੇ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਦਿੱਤਾ ਹੈ। ਇਸ 'ਚ ਸਭ ਤੋਂ ਵੱਡੀ ਦਿਲਚਸਪ ਗੱਲ ਇਹੀ ਹੈ ਕਿ ਇਸ ਦੀ ਸ਼ੁਰੂਆਤ ਪਾਕਿਸਤਾਨ ਤੋਂ ਹੀ ਹੋਈ ਹੈ। ਅਸਲ 'ਚ ਖੁਦ ਨੂੰ ਪੱਤਰਕਾਰ ਦੱਸਣ ਵਾਲੇ ਇਕ ਵਿਅਕਤੀ, ਜਿਨ੍ਹਾਂ ਦਾ ਨਾਂ ਸੈਯਦ ਤਲਤ ਹੁਸੈਨ ਹੈ, ਨੇ ਇਕ ਵੀਡੀਓ ਟਵਿਟਰ 'ਤੇ ਸ਼ੇਅਰ ਕੀਤੀ ਹੈ। ਇਸ 'ਚ ਉਹ ਇਹ ਕਹਿ ਰਹੇ ਹਨ ਕਿ ਜਰਮਨੀ ਤੇ ਜਾਪਾਨ ਦੀ ਸਰਹੱਦ ਇਕ ਦੂਜੇ ਨਾਲ ਮਿਲਦੀ ਹੈ।
ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਤੋਂ ਇਮਰਾਨ ਖਾਨ ਦਾ ਮਜ਼ਾਕ ਉੱਡਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦਾ ਮਜ਼ਾਕ ਉਡਾਉਣ ਵਾਲਿਆਂ 'ਚ ਉਨ੍ਹਾਂ ਦੇ ਆਪਣੇ ਨਾਗਰਿਕ ਵੀ ਹਨ। ਇੰਨਾਂ ਹੀ ਨਹੀਂ ਪਾਕਿਸਤਾਨ ਪੀਪਲਸ ਪਾਰਟੀ ਮੁਖੀ ਤੇ ਸੰਸਦ ਮੈਂਬਰ ਬਿਲਾਵਲ ਭੁੱਟੋ ਨੇ ਤਲਤ ਦੀ ਸ਼ੇਅਰ ਕੀਤੀ ਵੀਡੀਓ 'ਤੇ ਜਵਾਬ ਦਿੰਦੇ ਹੋਏ ਇਥੇ ਲਿਖਿਆ ਕਿ ਇਹ ਹੀ ਹੁੰਦਾ ਹੈ, ਜਦੋਂ ਆਕਸਫੋਰਡ 'ਚ ਲੋਕਾਂ ਨੂੰ ਸਿਰਫ ਇਸ ਲਈ ਪ੍ਰਵੇਸ਼ ਕਰਨ ਦਿੱਤਾ ਜਾਂਦਾ ਹੈ ਕਿਉਂਕਿ ਕ੍ਰਿਕਟ ਖੇਡਣਾ ਜਾਣਦੇ ਹਨ।
ਬਿਲਾਵਲ ਭੁੱਟੋ ਜ਼ਰਦਾਰੀ ਦੇ ਇਸੇ ਟਵੀਟ ਨੂੰ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਵੀ ਰੀਟਵੀਟ ਕੀਤਾ ਹੈ। ਕੁਝ ਭਾਰਤੀਆਂ ਨੇ ਇਮਰਾਨ ਖਾਨ ਦਾ ਮਜ਼ਾਕ ਬਣਾਉਂਦੇ ਹੋਏ ਲਿਖਿਆ ਹੈ ਕਿ ...ਤੇ ਇਨ੍ਹਾਂ ਨੂੰ ਕਸ਼ਮੀਰ ਚਾਹੀਦੈ।
ਖੁਦ ਤਲਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਜਾਪਾਨ ਪੂਰਬੀ ਏਸ਼ੀਆ ਦਾ ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਤੱਟਵਰਤੀ ਦੇਸ਼ ਹੈ ਤੇ ਜਰਮਨੀ ਮੱਧ ਯੂਰਪ 'ਚ ਹੈ... ਦੂਜੇ ਵਿਸ਼ਵ ਯੁੱਧ ਦੌਰਾਨ ਦੋਵੇਂ ਇਕ ਹੀ ਪਾਸਿਓਂ ਲੜ ਰਹੇ ਸਨ। ਪਰੰਤੂ ਪ੍ਰਧਾਨ ਮੰਤਰੀ ਖਾਨ ਕੁਝ ਹੋਰ ਹੀ ਸਮਝਦੇ ਹਨ ਤੇ ਅੰਤਰਰਾਸ਼ਟਰੀ ਮਹਿਮਾਨਾਂ ਦੇ ਸਾਹਮਣੇ ਅਜਿਹਾ ਕਹਿੰਦੇ ਹਨ। ਹਾਲਾਂਕਿ ਕੁਝ ਅਜਿਹੇ ਵੀ ਹਨ ਜੋ ਇਮਰਾਨ ਖਾਨ ਦੇ ਇਸ ਬਿਆਨ ਨੂੰ ਸਲਿਪ ਆਫ ਟੰਗ ਦਾ ਨਾਂ ਦੇ ਰਹੇ ਹਨ ਕਿ ਸ਼ਾਇਦ ਪ੍ਰਧਾਨ ਮੰਤਰੀ ਫਰਾਂਸ ਤੇ ਜਰਮਨੀ ਦੀ ਗੱਲ ਕਰਨਾ ਚਾਹ ਰਹੇ ਸਨ ਪਰ ਜ਼ੁਬਾਨ ਤੋਂ ਕੁਝ ਹੋਰ ਨਿਕਲ ਗਿਆ।
ਉਥੇ ਹੀ ਪਾਕਿਸਤਾਨ ਦੀ ਸਾਬਤਾ ਵਿਦੇਸ਼ ਮੰਤਰੀ ਰੱਬਾਨੀ ਖਾਰ ਨੇ ਇਸ ਮਸਲੇ ਨੂੰ ਨਾ ਸਿਰਫ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਚੁੱਕਿਆ ਬਲਕਿ ਇਹ ਕਹਿਣ ਤੋਂ ਵੀ ਨਹੀਂ ਟਲੇ ਕਿ ਇਮਰਾਨ ਖਾਨ ਨੂੰ ਨਾ ਤਾਂ ਦੁਨੀਆ ਦੇ ਭੂਗੋਲ ਦਾ ਗਿਆਨ ਹੈ ਤੇ ਨਾ ਹੀ ਇਤਿਹਾਸ ਦਾ।
ਸ਼੍ਰੀਲੰਕਾ ਧਮਾਕੇ : ਚਰਚ 'ਚ ਜਾਂਦਾ ਸ਼ੱਕੀ ਸੀਸੀਟੀਵੀ 'ਚ ਹੋਇਆ ਕੈਦ
NEXT STORY