ਪੇਸ਼ਾਵਰ (ਬਿਊਰੋ) ਪੇਸ਼ਾਵਰ ਵਿਚ ਪੈਦਾ ਹੋਏ ਹਿੰਦੀ ਫਿਲਮਾਂ ਦੇ ਟ੍ਰੇਜਡੀ ਕਿੰਗ ਦਿਲੀਪ ਕੁਮਾਰ ਉਰਫ ਯੁਸੂਫ ਖਾਨ ਦਾ ਦੇਹਾਂਤ ਅੱਜ ਭਾਰਤ ਵਿਚ ਮੁੰਬਈ ਦੇ ਹਿੰਦੁਜਾ ਹਸਪਤਾਲ ਵਿਚ ਹੋਇਆ। 98 ਸਾਲਾ ਦਿਲੀਪ ਕੁਮਾਰ ਦੀ ਮੌਤ 'ਤੇ ਫਿਲਮ ਇੰਡਸਟਰੀ ਸਮੇਤ ਉਹਨਾਂ ਦੇ ਪ੍ਰਸ਼ੰਸਕ ਸਦਮੇ ਵਿਚ ਹਨ। ਇਸ ਦੌਰਾਨ ਪਾਕਿਸਤਾਨੀ ਜਨਤਾ ਤੋਂ ਲੈ ਕੇ ਆਮ ਵਿਅਕਤੀ ਤੱਕ ਦਿਲੀਪ ਕੁਮਾਰ ਦੀ ਮੌਤ 'ਤੇ ਸੋਸ਼ਲ ਮੀਡੀਆ 'ਤੇ ਦੁੱਖ ਜਤਾ ਰਹੇ ਹਨ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਕਿਹਾ ਕਿ ਉਹ ਦਿਲੀਪ ਕੁਮਾਰ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁਖੀ ਹਨ। ਉਹ ਇਕ ਸ਼ਾਨਦਾਰ ਕਲਾਕਾਰ, ਨਿਮਰ ਵਿਅਕਤੀ ਅਤੇ ਸ਼ਾਨਦਾਰ ਸ਼ਖਸੀਅਤ ਦੇ ਮਾਲਕ ਸਨ।
ਮੰਤਰੀ ਫਵਾਦ ਚੌਧਰੀ ਨੇ ਪਾਕਿਸਤਾਨ ਦੇ ਸਰਵ ਉੱਚ ਨਾਗਰਿਕ ਸਨਮਾਨ 'ਨਿਸ਼ਾਨ-ਏ-ਇਮਤਿਆਜ਼' ਨਾਲ ਸਨਮਾਨਿਤ ਦਿਲੀਪ ਕੁਮਾਰ ਦੇ ਦੇਹਾਂਤ 'ਤੇ ਕਿਹਾ,''ਉਹ ਇਕ ਵੱਕਾਰੀ ਕਲਾਕਾਰ ਸਨ। ਦਿਲੀਪ ਕੁਮਾਰ ਹੁਣ ਸਾਡੇ ਵਿਚ ਨਹੀਂ ਰਹੇ। ਉਹਨਾਂ ਨੂੰ ਇਸ ਉਪ ਮਹਾਦੀਪ ਅਤੇ ਪੂਰੀ ਦੁਨੀਆ ਵਿਚ ਕਰੋੜਾਂ ਲੋਕ ਪਿਆਰ ਕਰਦੇ ਹਨ। ਦੁਨੀਆ ਦੇ ਟ੍ਰੇਜਡੀ ਕਿੰਗ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।'' ਪਾਕਿਸਤਾਨ ਵਿਚ ਟੋਪ 10 ਟਵਿੱਟਰ ਟਰੈਂਡ ਵਿਚ ਦਿਲੀਪ ਕੁਮਾਰ ਕਾਫੀ ਉੱਪਰ ਟਰੈਂਡ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ...ਤੇ ਜਦੋਂ ਪਾਕਿ ਪਹੁੰਚ ਕੇ ਵੀ ਘਰ ਦੀ ਝਲਕ ਨਹੀਂ ਪਾ ਸਕੇ ਦਿਲੀਪ ਕੁਮਾਰ, ਮੁੜ ‘ਸੀਕ੍ਰੇਟ ਮਿਸ਼ਨ’ ਅਧੀਨ ਕੀਤਾ ਦੀਦਾਰ
ਉੱਧਰ ਪਾਕਿਸਤਾਨੀ ਲੋਕਾਂ ਦਾ ਕਹਿਣਾ ਹੈ ਕਿ ਦਿਲੀਪ ਕੁਮਾਰ ਦੀ ਮੌਤ ਨਾਲ ਹਿੰਦੀ ਫਿਲਮਾਂ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਕਿਹਾ,''ਯੁਸੂਫ ਖਾਨ ਸਾਹਿਬ ਦੇ ਦੇਹਾਂਤ ਨਾਲ ਪਾਕਿਸਤਾਨ ਤੋਂ ਲੈ ਕੇ ਮੁੰਬਈ ਅਤੇ ਦੁਨੀਆ ਭਰ ਵਿਚ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਪਹੁੰਚਿਆ ਹੈ। ਉਹ ਸਾਡੇ ਦਿਲਾਂ ਵਿਚ ਰਹਿਣਗੇ।''
ਅਲਵਿਦਾ ਟ੍ਰੈਜਿਡੀ ਕਿੰਗ, ਜਦੋਂ ਪਾਕਿ 'ਚ ਮੌਜੂਦ ਘਰ ਦੀ ਝਲਕ ਪਾਉਣ ਲਈ ‘ਸੀਕ੍ਰੇਟ ਮਿਸ਼ਨ’ 'ਤੇ ਗਏ ਸਨ ਦਿਲੀਪ ਕੁਮਾਰ
NEXT STORY