ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਵਿਚ ਮੰਗਲਵਾਰ (4 ਸਤੰਬਰ) ਨੂੰ ਨਵੇਂ ਰਾਸ਼ਟਰਪਤੀ ਦੀ ਚੋਣ ਹੋਵੇਗੀ। ਇਸ ਚੋਣ ਵਿਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਉਮੀਦਵਾਰ ਆਰਿਫ ਅਲਵੀ ਦੇ ਜਿੱਤਣ ਦੀ ਸੰਭਾਵਨਾ ਹੈ ਕਿਉਂਕਿ ਵਿਰੋਧੀ ਧਿਰ ਜੁਆਇੰਟ ਉਮੀਦਵਾਰ ਨੂੰ ਉਤਾਰਨ ਵਿਚ ਅਸਫਲ ਰਿਹਾ ਹੈ। ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਚੋਣ ਲਈ ਸੋਮਵਾਰ ਨੂੰ ਤਿਆਰੀਆਂ ਪੂਰੀਆਂ ਕਰ ਲਈਆਂ। ਨੈਸ਼ਨਲ ਅਸੈਂਬਲੀ ਸਮੇਤ ਚਾਰੇ ਸੂਬਾਈ ਅਸੈਂਬਲੀਆਂ ਵਿਚ ਵੋਟਿੰਗ ਕੇਂਦਰ ਬਣਾਏ ਗਏ ਹਨ। ਮੁੱਖ ਚੋਣ ਕਮਿਸ਼ਨਰ ਸਰਦਾਰ ਰਜ਼ਾ ਖਾਨ ਚੋਣ ਅਧਿਕਾਰੀ ਹੋਣਗੇ।
ਬਾਹਰ ਜਾਣ ਵਾਲੇ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਕਾਰਜਕਾਲ 8 ਸਤੰਬਰ ਤੋਂ ਖਤਮ ਹੋ ਰਿਹਾ ਹੈ। ਉਨ੍ਹਾਂ ਨੇ 5 ਸਾਲ ਦੇ ਦੂਜੇ ਕਾਰਜਕਾਲ ਲਈ ਮੁੜ ਚੋਣ ਮੈਦਾਨ ਵਿਚ ਉਤਰਨ ਤੋਂ ਮਨਾ ਕਰ ਦਿੱਤਾ। ਤਿੰਨ ਉਮੀਦਵਾਰ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਆਰਿਫ ਅਲਵੀ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੌਧਰੀ ਏਤਜਾਜ਼ ਅਹਿਸਨ ਅਤੇ ਜ਼ਮੀਅਤ-ਏ-ਉਲੇਮਾ ਦੇ ਮੁਖੀ ਮੌਲਾਨਾ ਫਜ਼ਲ ਉਰ ਰਹਿਮਾਨ ਮੁਕਾਬਲੇ ਵਿਚ ਹਨ। ਕਰਾਚੀ ਵਿਚ ਰਹਿਣ ਵਾਲੇ ਅਲਵੀ ਦੰਦਾਂ ਦੇ ਡਾਕਟਰ ਤੋਂ ਨੇਤਾ ਬਣੇ ਹਨ। ਜੁਆਇੰਟ ਵਿਰੋਧੀ ਧਿਰ ਅਲਵੀ ਨੂੰ ਚੁਣੌਤੀ ਦੇਣ ਲਈ ਇਕ ਉਮੀਦਵਾਰ ਖੜ੍ਹਾ ਕਰਨ ਵਾਲਾ ਸੀ ਪਰ ਅਜਿਹਾ ਨਹੀਂ ਕਰ ਪਾਇਆ।
ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਬੀਤੇ ਮਹੀਨੇ ਮਸ਼ਹੂਰ ਵਕੀਲ ਅਤੇ ਸੀਨੀਅਰ ਨੇਤਾ ਅਹਿਸਨ ਨੂੰ ਉਮੀਦਵਾਰ ਨਾਮਜ਼ਦ ਕੀਤਾ ਸੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਅਤੇ ਮੁਤਾਹਿਦਾ ਮਜਲਿਸ-ਏ-ਅਮਲ (ਐੱਮ.ਐੱਮ.ਏ.) ਸਮੇਤ ਹੋਰ ਵਿਰੋਧੀ ਦਲਾਂ ਨੇ ਇਸ ਕਦਮ ਦਾ ਵਿਰੋਧ ਕੀਤਾ। ਮਤਭੇਦ ਵਧਣ 'ਤੇ ਰਹਿਮਾਨ ਨੂੰ ਨਾਮਜ਼ਦ ਕੀਤਾ ਗਿਆ।
70 ਸਾਲਾ ਸ਼ਖਸ ਨੇ ਬਣਾਇਆ ਵਿਆਹ ਕਰਾਉਣ ਦਾ ਰਿਕਾਰਡ, ਹੁਣ 9ਵੀਂ ਵਾਰ ਰਚਾਏਗਾ ਵਿਆਹ
NEXT STORY