ਮਾਸਕੋ (ਭਾਸ਼ਾ)- ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਗਲੇ ਹਫ਼ਤੇ ਮਾਸਕੋ ਦਾ ਦੌਰਾ ਕਰਨਗੇ। ਸਰਕਾਰੀ ਸਮਾਚਾਰ ਏਜੰਸੀ TASS ਨੇ ਸੈਨੇਟਰ ਮੁਸ਼ਾਹਿਦ ਹੁਸੈਨ ਸਈਦ ਦੇ ਹਵਾਲੇ ਨਾਲ ਕਿਹਾ, "ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ ਅਗਲੇ ਹਫ਼ਤੇ ਰੂਸ ਦਾ ਦੌਰਾ ਕਰਨਗੇ।" ਸੈਨੇਟ ਰੱਖਿਆ ਕਮੇਟੀ ਦੇ ਮੁਖੀ ਸੈਨੇਟਰ ਸਈਦ ਨੇ ਮਾਸਕੋ-ਇਸਲਾਮਾਬਾਦ ਮੀਡੀਆ ਫੋਰਮ ਵਿੱਚ ਇਹ ਐਲਾਨ ਕੀਤਾ।
ਪੜ੍ਹੋ ਇਹ ਖ਼ਾਸ ਖ਼ਬਰ-ਅਮਰੀਕਾ OPT work route ਦਾ ਮੁੜ ਕਰੇਗਾ ਮੁਲਾਂਕਣ, 3 ਲੱਖ ਭਾਰਤੀ ਵਿਦਿਆਰਥੀ ਹੋਣਗੇ ਪ੍ਰਭਾਵਿਤ!
ਹਾਲਾਂਕਿ, ਕ੍ਰੇਮਲਿਨ ਨੇ ਅਜੇ ਤੱਕ ਇਸ ਖ਼ਬਰ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 24 ਫਰਵਰੀ, 2022 ਨੂੰ ਮਾਸਕੋ ਦਾ ਦੌਰਾ ਕਰਨ ਵਾਲੇ ਆਖਰੀ ਪਾਕਿਸਤਾਨੀ ਪ੍ਰਧਾਨ ਮੰਤਰੀ ਸਨ, ਜਿਸ ਦਿਨ ਰੂਸੀ ਬਖਤਰਬੰਦ ਫੌਜਾਂ ਨੇ ਗੁਆਂਢੀ ਯੂਕਰੇਨ ਵਿੱਚ ਦਾਖਲ ਹੋਣਾ ਸ਼ੁਰੂ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੱਧ ਪੂਰਬ 'ਚ ਜੰਗ ਦੇ ਬੱਦਲ! US ਨੇ ਆਪਣੇ ਦੂਤਾਵਾਸ ਸਟਾਫ ਨੂੰ ਤੁਰੰਤ ਇਜ਼ਰਾਈਲ ਛੱਡਣ ਦੀ ਦਿੱਤੀ ਸਲਾਹ
NEXT STORY