ਇਸਲਾਮਾਬਾਦ– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਚੀਨ ਨਾਲ ਰਿਸ਼ਤਿਆਂ ਨੂੰ ਹੁਲਾਰਾ ਦੇਣ ਅਤੇ ਦੋਵਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਰਿਸ਼ਤਿਆਂ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਤੇ ਆਪਣੀ 4 ਦਿਨਾ ਯਾਤਰਾ ਦੇ ਪਹਿਲੇ ਪੜਾਅ ਤਹਿਤ ਚੀਨ ਦੇ ਹਾਂਗਝੋਊ ਲਈ ਰਵਾਨਾ ਹੋਏ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਇਸ ਯਾਤਰਾ ਦੌਰਾਨ ਉਪ-ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ, ਯੋਜਨਾ ਮੰਤਰੀ ਅਹਿਸਾਨ ਇਕਬਾਲ, ਸੂਚਨਾ ਤੇ ਪ੍ਰਸਾਰਣ ਮੰਤਰੀ ਅਤਾਉੱਲ੍ਹਾ ਤਰਾਰ, ਸੂਚਨਾ ਤਕਨਾਲੋਜੀ ਮੰਤਰੀ ਸ਼ਾਜ਼ਾ ਫਾਤਿਮਾ ਖਵਾਜ਼ਾ ਅਤੇ ਵਿਸ਼ੇਸ਼ ਸਹਾਇਕ ਤਾਰਿਕ ਫਾਤੇਮੀ ਪ੍ਰਧਾਨ ਮੰਤਰੀ ਦੇ ਨਾਲ ਸਨ। ਪ੍ਰਧਾਨ ਮੰਤਰੀ ਹਾਂਗਝੋਊ ਵਿਚ ਜੇਜਿਆਂਗ ਸੂਬੇ ਦੇ ਪਾਰਟੀ ਸਕੱਤਰ ਨਾਲ ਮੁਲਾਕਾਤ ਕਰਨਗੇ। ਉਹ ‘ਸੀ. ਪੀ. ਈ. ਸੀ.’ ਸਟੇਜ-2 ਤਹਿਤ ਪਾਕਿਸਤਾਨੀ ਤੇ ਚੀਨੀ ਕੰਪਨੀਆਂ ਵਿਚਾਲੇ ਸਹਿਯੋਗ ਨੂੰ ਹੁਲਾਰਾ ਦੇਣ ਲਈ ਆਯੋਜਿਤ ਇਕ ਵਪਾਰਕ ਮੰਚ ਵਿਚ ਹਿੱਸਾ ਲੈਣਗੇ ਅਤੇ ਸਮਝੌਤਿਆਂ ਤੇ ਸਹਿਮਤੀ ਪੱਤਰਾਂ ਦੇ ਵਟਾਂਦਰੇ ਦੇ ਸਮਾਗਮ ਵਿਚ ਸ਼ਾਮਲ ਹੋਣਗੇ'।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਪ੍ਰਮੁੱਖ ਚੀਨੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓਜ਼) ਨਾਲ ਮੁਲਾਕਾਤ ਕਰਨਗੇ। ਉਹ ਚੀਨੀ ਕੰਪਨੀ ਅਲੀਬਾਬਾ ਦੇ ਹੈੱਡਕੁਆਰਟਰ ਦਾ ਵੀ ਦੌਰਾ ਕਰਨਗੇ ਅਤੇ ਸਹਿਯੋਗ ਨੂੰ ਲੈ ਕੇ ਸਮਝੌਤਿਆਂ ’ਤੇ ਦਸਤਖ਼ਤ ਕਰਨ ਦੇ ਸਮਾਗਮ ਵਿਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬੀਜਿੰਗ ਲਈ ਰਵਾਨਾ ਹੋਣਗੇ ਜਿੱਥੇ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਪ੍ਰਧਾਨ ਮੰਤਰੀ ਲੀ ਕਿਆਂਗ ਨਾਲ ਮੁਲਾਕਾਤ ਕਰਨਗੇ।
ਟਰੰਪ ਨੇ ਲਿਆ 'ਨਵਾਂ ਪੰਗਾ'! ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਈਰਾਨ ਦਾ ਅਮਰੀਕੀ ਰੰਗ ਦਾ ਨਕਸ਼ਾ
NEXT STORY