ਜਿਨੇਵਾ— ਭਾਰਤ ਵਲੋਂ ਧਾਰਾ 370 ਨੂੰ ਖਤਮ ਕਰਕੇ ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖਤਮ ਕਰਨ ਤੋਂ ਬੌਖਲਾਇਆ ਪਾਕਿਸਤਾਨ ਲਗਾਤਾਰ ਭਾਰਤ ਦੇ ਇਸ ਕਦਮ ਦਾ ਵਿਰੋਧ ਕਰਦਾ ਰਿਹਾ ਹੈ। ਪਾਕਿਸਤਾਨ ਨੇ ਹੁਣ ਇਹ ਮੁੱਦਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ.ਐੱਨ.ਐੱਚ.ਆਰ.ਸੀ.) ਦੇ ਸਾਹਮਣੇ ਚੁੱਕਿਆ ਹੈ।
ਯੂ.ਐੱਨ.ਐੱਚ.ਆਰ.ਸੀ. ਦੀ ਬੈਠਕ 'ਚ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਯੂ.ਐੱਨ.ਐੱਚ.ਆਰ.ਸੀ. ਵਲੋਂ ਮਨੁੱਖੀ ਅਧਿਕਾਰਾਂ ਦੇ ਉਲੰਘਣ 'ਤੇ ਧਿਆਨ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਇਕ ਜਾਂਚ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਜਿਨੇਵਾ 'ਚ ਚੱਲ ਰਹੀ ਇਹ ਬੈਠਕ ਸੋਮਵਾਰ ਤੋਂ ਸ਼ੁਰੂ ਹੋ ਕੇ 27 ਸਬੰਬਰ ਤੱਕ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਇਸ ਬੈਠਕ 'ਚ ਭਾਰਤ ਦੀ ਅਗਵਾਈ ਇਕ ਹਾਈ ਪ੍ਰੋਫਾਇਲ ਵਫਦ ਵਲੋਂ ਕੀਤੀ ਜਾ ਰਹੀ ਹੈ, ਜਿਸ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਪੂਰਬੀ ਖੇਤਰ ਦੇ ਸਕੱਤਰ ਵਿਜੈ ਠਾਕੁਰ ਸਿੰਘ ਤੇ ਪਾਕਿਸਤਾਨ 'ਚ ਸਾਬਕਾ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਕਰ ਰਹੇ ਹਨ।
ਹਾਂਗਕਾਂਗ ਮਾਮਲੇ 'ਚ ਵਿਦੇਸ਼ੀ ਦਖਲ ਮਨਜ਼ੂਰ ਨਹੀਂ : ਕੈਰੀ ਲਾਮ
NEXT STORY