ਨੈਸ਼ਨਲ ਡੈਸਕ : ਲੋਕ ਸਭਾ 'ਚ ਅੱਜ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਦੀ ਕਾਰਵਾਈ ਹੋਈ। ਇਸ ਦੌਰਾਨ ਵਿਰੋਧੀ ਧਿਰ ਨੇ ਅਮਰੀਕਾ-ਇਜ਼ਰਾਈਲ ਅਤੇ ਈਰਾਨ ਯੁੱਧਾਂ ਨੂੰ ਲੈ ਕੇ ਹੰਗਾਮਾ ਕੀਤਾ। ਵਿਰੋਧੀ ਧਿਰ ਪੱਛਮੀ ਏਸ਼ੀਆ ਵਿੱਚ ਯੁੱਧ ਤੋਂ ਬਾਅਦ ਦੀ ਸਥਿਤੀ ਦੇ ਭਾਰਤ 'ਤੇ ਪ੍ਰਭਾਵ 'ਤੇ ਚਰਚਾ ਦੀ ਮੰਗ ਕਰਦੀ ਰਹੀ। ਇਸ ਦੌਰਾਨ ਸੰਬਧਨ ਕਰਦਿਆਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਸੰਸਦ 'ਚ ਹਵਾਈ ਮੁਸਾਫਰਾਂ ਦੀ ਇੱਕ ਗੰਭੀਰ ਸਮੱਸਿਆ ਹਵਾਈ ਅੱਡਿਆਂ 'ਤੇ ਮਿਲਣ ਵਾਲੇ ਬੇਹੱਦ ਮਹਿੰਗੇ ਖਾਣੇ ਬਾਰੇ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਉਡਾਨ ਯਾਤਰੀ ਕੈਫੇ' (Udaan Yatri Cafes) ਦੀ ਸ਼ਲਾਘਾ ਤਾਂ ਕੀਤੀ, ਪਰ ਨਾਲ ਹੀ ਇਸ ਪ੍ਰੋਜੈਕਟ ਵਿੱਚ ਮੌਜੂਦ ਵੱਡੀਆਂ ਕਮੀਆਂ ਨੂੰ ਦੂਰ ਕਰਨ ਲਈ ਦੋ ਅਹਿਮ ਸੁਝਾਅ ਵੀ ਦਿੱਤੇ।
ਸਿਰਫ਼ ਕੁਝ ਹੀ ਹਵਾਈ ਅੱਡਿਆਂ ਤੱਕ ਸੀਮਤ ਹਨ ਸਸਤੇ ਕੈਫੇ
ਰਾਘਵ ਚੱਢਾ ਨੇ ਦੱਸਿਆ ਕਿ ਭਾਰਤ ਵਿੱਚ ਇਸ ਸਮੇਂ 150 ਤੋਂ ਵੱਧ ਹਵਾਈ ਅੱਡੇ ਹਨ, ਪਰ ਇਹ ਸਸਤੇ ਕੈਫੇ ਸਿਰਫ਼ 10 ਤੋਂ 12 ਹਵਾਈ ਅੱਡਿਆਂ ਤੱਕ ਹੀ ਸੀਮਤ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਕੈਫੇ ਦਾ ਵਿਸਥਾਰ ਦੇਸ਼ ਦੇ ਹਰ ਛੋਟੇ-ਵੱਡੇ ਹਵਾਈ ਅੱਡੇ 'ਤੇ ਕੀਤਾ ਜਾਵੇ ਤਾਂ ਜੋ ਹਰ ਆਮ ਯਾਤਰੀ ਨੂੰ ਸਸਤੀ ਚਾਹ (10 ਰੁਪਏ) ਅਤੇ ਸਮੋਸਾ (20 ਰੁਪਏ) ਵਰਗੀਆਂ ਚੀਜ਼ਾਂ ਮਿਲ ਸਕਣ।
ਸੁਰੱਖਿਆ ਜਾਂਚ ਤੋਂ ਬਾਅਦ ਹੋਵੇ ਕੈਫੇ ਦੀ ਸਹੂਲਤ
ਚੱਢਾ ਨੇ ਇੱਕ ਵੱਡੀ ਤਕਨੀਕੀ ਦਿੱਕਤ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਇਹ ਕੈਫੇ ਚੈੱਕ-ਇਨ ਅਤੇ ਸੁਰੱਖਿਆ ਜਾਂਚ ਤੋਂ ਪਹਿਲਾਂ ਵਾਲੇ ਖੇਤਰ ਵਿੱਚ ਹਨ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਖਾਣ-ਪੀਣ ਦੀ ਅਸਲ ਲੋੜ ਡਿਪਾਰਚਰ ਹੋਲਡ ਏਰੀਆ 'ਚ ਹੁੰਦੀ ਹੈ, ਜਿੱਥੇ ਉਨ੍ਹਾਂ ਨੂੰ ਆਪਣੀ ਫਲਾਈਟ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। ਸੁਰੱਖਿਆ ਜਾਂਚ ਤੋਂ ਪਹਿਲਾਂ ਤਾਂ ਯਾਤਰੀ ਬਾਹਰੋਂ ਲਿਆਂਦਾ ਖਾਣਾ ਵੀ ਖਾ ਸਕਦੇ ਹਨ, ਪਰ ਅਸਲ ਰਾਹਤ ਉਦੋਂ ਮਿਲੇਗੀ ਜੇ ਇਹ ਸਸਤੇ ਕੈਫੇ ਸਕਿਓਰਿਟੀ ਦੇ ਅੰਦਰ ਸਥਿਤ ਹੋਣ।
ਅਫੋਰਡੇਬਲ ਫੂਡ ਕੋਈ ਲਗਜ਼ਰੀ ਨਹੀਂ, ਸਗੋਂ ਲੋੜ
ਸੰਸਦ ਵਿੱਚ ਆਪਣੀ ਗੱਲ ਰੱਖਦਿਆਂ ਉਨ੍ਹਾਂ ਕਿਹਾ ਕਿ ਹਵਾਈ ਅੱਡਿਆਂ 'ਤੇ ਕਿਫਾਇਤੀ ਖਾਣਾ ਮਿਲਣਾ ਕੋਈ ਲਗਜ਼ਰੀ (ਐਸ਼ੋ-ਆਰਾਮ) ਨਹੀਂ ਹੈ, ਸਗੋਂ ਇਹ ਯਾਤਰੀਆਂ ਲਈ ਇੱਕ ਮੁਢਲੀ ਸਹੂਲਤ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਕੈਫੇ ਵਿੱਚ ਲੰਬੀਆਂ ਲਾਈਨਾਂ ਅਤੇ ਸੀਮਤ ਮੀਨੂ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇ ਤਾਂ ਜੋ ਹਵਾਈ ਸਫ਼ਰ ਸਹੀ ਮਾਇਨਿਆਂ ਵਿੱਚ ਆਮ ਆਦਮੀ ਦੀ ਪਹੁੰਚ ਵਿੱਚ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਮੋਟਰਸਾਈਕਲ 'ਤੇ ਆਏ ਮੁੰਡਿਆਂ ਨੇ ਮਾਰੀਆਂ ਪ੍ਰਾਪਰਟੀ ਡੀਲਰ ਨੂੰ ਗੋਲੀਆਂ, ਭਾਲ 'ਚ ਬਿਹਾਰ ਪੁਲਸ
NEXT STORY