ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ ਅਤੇ ਇਸ ਦੇ ਮੱਦੇਨਜ਼ਰ ਸੋਮਵਾਰ ਨੂੰ ਇਸਲਾਮਾਬਾਦ ਵਿਚ ਸੁਰੱਖਿਆ ਵਧਾ ਦਿੱਤੀ ਗਈ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਇਸ ਵਿਸ਼ਾਲ ਅੰਤਰਰਾਸ਼ਟਰੀ ਸਮਾਗਮ ਵਿੱਚ ਹਿੱਸਾ ਲੈਣ ਲਈ ਵਿਦੇਸ਼ੀ ਪਤਵੰਤੇ ਪਾਕਿਸਤਾਨ ਪੁੱਜਣੇ ਸ਼ੁਰੂ ਹੋ ਗਏ ਹਨ। ਦੇਸ਼ ਭਰ ਵਿੱਚ ਵੱਧ ਰਹੇ ਅੱਤਵਾਦੀ ਹਮਲਿਆਂ ਅਤੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਨੂੰ ਜਾਰੀ ਰੱਖਣ ਕਾਰਨ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦੇ ਖ਼ਦਸ਼ੇ ਦੀ ਪਿੱਠਭੂਮੀ ਵਿਚ ਇਸ ਸਮਾਗਮ ਦਾ ਆਯੋਜਨ ਹੋ ਰਿਹਾ ਹੈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਆਯੋਜਿਤ SCO ਮੀਟਿੰਗ 'ਚ ਸ਼ਾਮਲ ਹੋਣਗੇ PM ਲੀ, ਚੀਨ ਨੇ ਕੀਤੀ ਪੁਸ਼ਟੀ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਚੀਨ ਅਤੇ ਰੂਸ ਦੇ ਪ੍ਰਧਾਨ ਮੰਤਰੀ ਇੱਥੇ ਸਰਕਾਰ ਦੇ ਮੁਖੀਆਂ ਦੀ ਦੋ-ਰੋਜ਼ਾ 23ਵੀਂ ਐੱਸ.ਸੀ.ਓ. ਕੌਂਸਲ (ਸੀ.ਐੱਚ.ਜੀ.) ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਹਨ, ਜਿੱਥੇ ਉਹ ਆਰਥਿਕਤਾ, ਵਪਾਰ ਅਤੇ ਵਾਤਾਵਰਣ ਦੇ ਖੇਤਰਾਂ ਵਿੱਚ ਚੱਲ ਰਹੇ ਸਹਿਯੋਗ ਬਾਰੇ ਚਰਚਾ ਕਰਨਗੇ। ਸੀ.ਐੱਚ.ਜੀ. ਦੀ ਮੀਟਿੰਗ ਵਿੱਚ ਆਰਥਿਕਤਾ, ਵਪਾਰ, ਵਾਤਾਵਰਣ, ਸਮਾਜਿਕ-ਸੱਭਿਆਚਾਰਕ ਸਬੰਧਾਂ ਦੇ ਖੇਤਰਾਂ ਵਿੱਚ ਚੱਲ ਰਹੇ ਸਹਿਯੋਗ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਸੰਸਥਾ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ। ਇਹ ਆਗੂ SCO ਮੈਂਬਰ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੋਰ ਵਧਾਉਣ ਲਈ ਮਹੱਤਵਪੂਰਨ ਸੰਗਠਨਾਤਮਕ ਫੈਸਲੇ ਲੈਣਗੇ ਅਤੇ ਸੰਗਠਨ ਦੇ ਬਜਟ ਨੂੰ ਮਨਜ਼ੂਰੀ ਦੇਣਗੇ।
ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਹੜ੍ਹ ਕਾਰਨ 1 ਲੱਖ 34 ਹਜ਼ਾਰ ਲੋਕ ਪ੍ਰਭਾਵਿਤ, ਕੋਲੰਬੋ 'ਚ ਸਕੂਲ ਬੰਦ
CHG ਦੇ ਮੌਜੂਦਾ ਚੇਅਰਮੈਨ ਵਜੋਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਆਉਣ ਵਾਲੀ CHG ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲਾ ਅਨੁਸਾਰ, ਐੱਸ.ਸੀ.ਓ. ਮੈਂਬਰ ਦੇਸ਼ਾਂ ਦੀ ਨੁਮਾਇੰਦਗੀ ਜੈਸ਼ੰਕਰ ਤੋਂ ਇਲਾਵਾ, ਚੀਨ, ਰੂਸ, ਬੇਲਾਰੂਸ, ਕਜ਼ਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਈਰਾਨ ਦੇ ਉਪ ਰਾਸ਼ਟਰਪਤੀ ਕਰਨਗੇ। ਮੰਗੋਲੀਆ (ਅਬਜ਼ਰਵਰ ਦੇਸ਼) ਦੇ ਪ੍ਰਧਾਨ ਮੰਤਰੀ ਅਤੇ ਤੁਰਕਮੇਨਿਸਤਾਨ (ਵਿਸ਼ੇਸ਼ ਮਹਿਮਾਨ) ਦੇ ਮੰਤਰੀ ਮੰਡਲ ਦੇ ਉਪ ਚੇਅਰਮੈਨ ਅਤੇ ਵਿਦੇਸ਼ ਮੰਤਰੀ ਵੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ। ਰੂਸ ਦਾ 76 ਮੈਂਬਰੀ ਵਫ਼ਦ, ਚੀਨ ਦਾ 15 ਮੈਂਬਰੀ ਵਫ਼ਦ, ਭਾਰਤ ਦਾ 4 ਮੈਂਬਰੀ ਸਰਕਾਰੀ ਵਫ਼ਦ, ਕਿਰਗਿਸਤਾਨ ਦਾ 4 ਮੈਂਬਰੀ ਵਫ਼ਦ ਅਤੇ ਈਰਾਨ ਦਾ 2 ਮੈਂਬਰੀ ਵਫ਼ਦ ਪਹਿਲਾਂ ਹੀ ਇਸਲਾਮਾਬਾਦ ਪਹੁੰਚ ਚੁੱਕਾ ਹੈ।
ਇਹ ਵੀ ਪੜ੍ਹੋ: ਟਰੰਪ ਦੇ ਕਤਲ ਦੀ ਇਕ ਹੋਰ ਕੋਸ਼ਿਸ਼! ਰੈਲੀ ਵਾਲੀ ਥਾਂ ਨੇੜਿਓਂ ਹਥਿਆਰ ਤੇ ਬਾਰੂਦ ਸਣੇ ਵਿਅਕਤੀ ਗ੍ਰਿਫ਼ਤਾਰ
ਸ਼ੰਘਾਈ ਸਹਿਯੋਗ ਸੰਗਠਨ ਦਾ 7 ਮੈਂਬਰੀ ਵਫ਼ਦ ਵੀ ਪਾਕਿਸਤਾਨ ਪਹੁੰਚ ਗਿਆ ਹੈ। ਇਸ ਦੌਰਾਨ ਸ਼ਾਂਤੀ ਬਣਾਈ ਰੱਖਣ ਲਈ ਪੁਲਸ, ਅਰਧ ਸੈਨਿਕ ਰੇਂਜਰਾਂ ਅਤੇ ਫੌਜ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਸ ਮੌਕੇ 'ਤੇ ਹਰ ਤਰ੍ਹਾਂ ਦੇ ਸਿਆਸੀ ਇਕੱਠਾਂ ਅਤੇ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ, ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਵੱਲੋਂ ਵਿਰੋਧ ਪ੍ਰਦਰਸ਼ਨ ਦੀ ਧਮਕੀ ਦੇਣ ਨਾਲ ਤਣਾਅ ਫੈਲਿਆ ਹੋਇਆ ਹੈ। ਪੀ.ਟੀ.ਆਈ. ਨੇ ਐਲਾਨ ਕੀਤਾ ਹੈ ਕਿ ਜੇਕਰ ਪਾਰਟੀ ਨੇਤਾਵਾਂ ਅਤੇ ਹੋਰਾਂ ਨੂੰ ਖਾਨ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਹੈ ਤਾਂ ਉਹ ਡੀ-ਚੌਕ 'ਤੇ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ: ਪੰਨੂ ਦੀ ਕੈਨੇਡਾ ਅਤੇ ਅਮਰੀਕਾ ’ਚ ਨਹੀਂ ਗਲ ਰਹੀ ਦਾਲ, ਹੁਣ ਡ੍ਰੈਗਨ ਦਾ ਕਰਨ ਲੱਗਾ ਗੁਣਗਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ 'ਚ ਆਯੋਜਿਤ SCO ਮੀਟਿੰਗ 'ਚ ਸ਼ਾਮਲ ਹੋਣਗੇ PM ਲੀ, ਚੀਨ ਨੇ ਕੀਤੀ ਪੁਸ਼ਟੀ
NEXT STORY