ਇਸਲਾਮਾਬਾਦ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਮੰਗਲਵਾਰ ਤੋਂ ਮੱਧ ਏਸ਼ੀਆਈ ਦੇਸ਼ਾਂ ਦੀਆਂ 3 ਦਿਨਾਂ ਯਾਤਰਾ 'ਤੇ ਗਏ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਉਹ ਅਫਗਾਨਿਸਤਾਨ ਦੀ ਸਥਿਤੀ 'ਤੇ ਉੱਚ ਪੱਧਰੀ ਗੱਲਬਾਤ ਕਰਨਗੇ ਅਤੇ ਦੋ-ਪੱਖੀ ਸਬੰਧਾਂ ਨੂੰ ਬੜ੍ਹਾਵਾ ਦਿੱਤੇ ਜਾਣ 'ਤੇ ਵੀ ਚਰਚਾ ਕਰਨਗੇ। ਇਨ੍ਹਾਂ ਦੇਸ਼ਾਂ 'ਚ ਉਜਬੇਕਿਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਈਰਾਨ ਸ਼ਾਮਲ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦਾ ਮੰਨਣਾ ਹੈ ਕਿ ਅਫਗਾਨਿਸਤਾਨ 'ਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਅਤੇ ਖੇਤਰੀ ਸੰਪਰਕ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਕੁਰੈਸ਼ੀ ਦੀ ਯਾਤਰਾ ਨਾਲ ਮੱਧ ਅਤੇ ਪੱਛਮੀ ਏਸ਼ੀਆ ਦੇ ਦੇਸ਼ਾਂ ਨਾਲ ਪਾਕਿਸਤਾਨ ਦੇ ਸਬੰਧਾਂ ਨੂੰ ਵਧਾਉਣ 'ਚ ਮਦਦ ਮਿਲਣ ਦੀ ਉਮੀਦ ਹੈ।
ਕੈਨੇਡਾ : ਵੈਨਕੂਵਰ 'ਚ ਕਾਮਾਗਾਟਾਮਾਰੂ ਯਾਦਗਾਰ 'ਤੇ ਨਸਲੀ ਹਮਲਾ (ਤਸਵੀਰਾਂ)
NEXT STORY