ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਉਨ੍ਹਾਂ ਲਗਭਗ 20,000 ਅਫਗਾਨ ਸ਼ਰਨਾਰਥੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾਈ ਹੈ, ਜੋ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਮੁੜ ਵਸੇਬੇ ਦੀ ਉਡੀਕ ਕਰ ਰਹੇ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਪਾਕਿਸਤਾਨ ਦੀ ਸੰਘੀ ਸਰਕਾਰ ਇਸ ਸਬੰਧੀ ਇਸਲਾਮਾਬਾਦ, ਬਲੋਚਿਸਤਾਨ, ਪੰਜਾਬ, ਸਿੰਧ ਅਤੇ ਖੈਬਰ ਪਖਤੂਨਖਵਾ ਸਮੇਤ ਵੱਖ-ਵੱਖ ਸੂਬਾਈ ਅਧਿਕਾਰੀਆਂ ਅਤੇ ਪੁਲਸ ਨੂੰ ਹੁਕਮ ਜਾਰੀ ਕਰੇਗੀ।
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਛੱਡਿਆ ਸੀ ਦੇਸ਼
ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਰਨਾਰਥੀ ਉਹ ਹਨ ਜਿਨ੍ਹਾਂ ਨੇ 2021 ਵਿੱਚ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਛੱਡ ਦਿੱਤਾ ਸੀ। ਇਹ ਲੋਕ ਪਿਛਲੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਦੂਜੇ ਦੇਸ਼ਾਂ ਵਿੱਚ ਜਾਣ ਦੀ ਉਡੀਕ ਕਰ ਰਹੇ ਹਨ। ਪਾਕਿਸਤਾਨ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਉਨ੍ਹਾਂ ਸ਼ਰਨਾਰਥੀਆਂ ਨੂੰ ਵੀ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਦੇ ਨਾਮ ਅਮਰੀਕੀ ਮੁੜ ਵਸੇਬੇ ਦੀਆਂ ਸੂਚੀਆਂ ਵਿੱਚ ਸ਼ਾਮਲ ਸਨ, ਕਿਉਂਕਿ ਪਾਕਿਸਤਾਨ ਨੂੰ ਇਸ ਪ੍ਰੋਗਰਾਮ ਪ੍ਰਤੀ ਵਾਸ਼ਿੰਗਟਨ ਦੀ ਵਚਨਬੱਧਤਾ 'ਤੇ ਸ਼ੱਕ ਹੈ।
ਅਮਰੀਕਾ ਨੇ ਕਿਉਂ ਰੋਕੀ ਪ੍ਰਕਿਰਿਆ?
ਅਮਰੀਕਾ ਨੇ ਅਫਗਾਨ ਸ਼ਰਨਾਰਥੀਆਂ ਦੇ ਦਾਖਲੇ 'ਤੇ ਉਸ ਸਮੇਂ ਰੋਕ ਲਗਾ ਦਿੱਤੀ ਜਦੋਂ ਦਸੰਬਰ 'ਚ ਵ੍ਹਾਈਟ ਹਾਊਸ ਦੇ ਨੇੜੇ ਇੱਕ ਅਫਗਾਨ ਨਾਗਰਿਕ ਰਹਿਮਾਨਉੱਲ੍ਹਾ ਲਕਨਵਾਲ ਨੇ ਦੋ ਅਮਰੀਕੀ ਨੈਸ਼ਨਲ ਗਾਰਡ ਸੈਨਿਕਾਂ 'ਤੇ ਗੋਲੀ ਚਲਾ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨ ਪਾਸਪੋਰਟ ਧਾਰਕਾਂ ਲਈ ਵੀਜ਼ਾ ਜਾਰੀ ਕਰਨ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਅਤੇ ਮੌਜੂਦਾ ਇਮੀਗ੍ਰੇਸ਼ਨ ਕੇਸਾਂ ਦੀ ਸਮੀਖਿਆ ਦੇ ਹੁਕਮ ਦਿੱਤੇ ਹਨ।
ਸ਼ਰਨਾਰਥੀਆਂ ਦੀ ਅਪੀਲ
'ਸਾਨੂੰ ਸਮਾਂ ਦਿੱਤਾ ਜਾਵੇ' ਪਾਕਿਸਤਾਨ ਵਿੱਚ ਰਹਿ ਰਹੇ ਅਫਗਾਨ ਸ਼ਰਨਾਰਥੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਸਨਮਾਨਜਨਕ ਤਰੀਕੇ ਨਾਲ ਵਾਪਸ ਜਾਣ ਲਈ ਘੱਟੋ-ਘੱਟ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਜਾਵੇ। ਸ਼ਰਨਾਰਥੀ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਅਚਾਨਕ ਕੀਤੇ ਜਾ ਰਹੇ ਦੇਸ਼ ਨਿਕਾਲੇ ਤੇ ਪੁਲਸ ਦੀ ਸਖ਼ਤੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਪਰਿਵਾਰਾਂ ਕੋਲ ਮੌਜੂਦ 'ਪਰੂਫ ਆਫ ਰਜਿਸਟ੍ਰੇਸ਼ਨ' (PoR) ਕਾਰਡ ਹੁਣ ਅਵੈਧ ਹੋ ਗਏ ਹਨ, ਜਿਸ ਕਾਰਨ ਉਹ ਕਾਨੂੰਨੀ ਦਸਤਾਵੇਜ਼ਾਂ ਦੀ ਘਾਟ ਕਾਰਨ ਅਨਿਸ਼ਚਿਤਤਾ ਦੀ ਸਥਿਤੀ 'ਚ ਜੀ ਰਹੇ ਹਨ। ਕਾਰਕੁਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਪ੍ਰਕਿਰਿਆ ਸਵੈ-ਇੱਛਤ ਤੇ ਹੌਲੀ-ਹੌਲੀ ਨਾ ਹੋਈ ਤਾਂ ਅਫਗਾਨਿਸਤਾਨ 'ਚ ਇੱਕ ਨਵਾਂ ਮਨੁੱਖੀ ਸੰਕਟ ਪੈਦਾ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'...ਪਹਿਲਾਂ ਨਾਲੋਂ ਵੀ ਜ਼ੋਰਦਾਰ ਦਿਆਂਗੇ ਜਵਾਬ', ਇਰਾਨੀ ਫੌਜ ਦੀ ਦੁਸ਼ਮਣਾਂ ਨੂੰ ਸਖ਼ਤ ਚਿਤਾਵਨੀ
NEXT STORY