ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਇੱਥੇ ਭਾਰਤ ਦੇ ਦੂਤਘਰ ਦੇ ਇੰਚਾਰਜ ਨੂੰ ਤਲਬ ਕਰਕੇ ‘ਉਡਣ ਵਾਲੀ ਭਾਰਤੀ ਸੁਪਰ-ਸੋਨਿਕ ਵਸਤੂ’ ਵੱਲੋਂ ਉਸ ਦੇ ਹਵਾਈ ਖੇਤਰ ਦਾ ਕਥਿਤ ਤੌਰ ‘ਤੇ ਬਿਨਾਂ ਉਕਸਾਵੇ ਦੇ ਉਲੰਘਣ ਕਰਨ ‘ਤੇ ਆਪਣਾ ਸਖ਼ਤ ਵਿਰੋਧ ਦਰਜ ਕਰਵਾਇਆ ਅਤੇ ਇਸ ਘਟਨਾ ਦੀ ਵਿਸਤ੍ਰਿਤ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਅਮਰੀਕਾ ਨੇ ਯੂਕ੍ਰੇਨ ਨੂੰ 13.6 ਅਤੇ IMF ਨੇ 1.4 ਅਰਬ ਡਾਲਰ ਦੀ ਮਦਦ ਨੂੰ ਦਿੱਤੀ ਮਨਜ਼ੂਰੀ
ਵਿਦੇਸ਼ ਦਫ਼ਤਰ ਨੇ ਅੱਧੀ ਰਾਤ ਤੋਂ ਬਾਅਦ ਜਾਰੀ ਇਕ ਬਿਆਨ ਵਿਚ ਕਿਹਾ ਕਿ ਭਾਰਤੀ ਡਿਪਲੋਮੈਟ ਨੂੰ ਵੀਰਵਾਰ ਰਾਤ ਨੂੰ ਇਕ "ਉੱਡਣ ਵਾਲੀ ਭਾਰਤੀ ਸੁਪਰ-ਸੋਨਿਕ ਵਸਤੂ" ਵੱਲੋਂ ਉਸ ਦੇ ਹਵਾਈ ਖੇਤਰ ਦੀ ਕਥਿਤ ਉਲੰਘਣਾ ਬਾਰੇ ਦੱਸਿਆ ਗਿਆ। ਇਹ ਵਸਤੂ 9 ਮਾਰਚ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6.43 ਵਜੇ ਭਾਰਤ ਦੇ ਸੂਰਤਗੜ੍ਹ ਤੋਂ ਪਾਕਿਸਤਾਨ ਵਿਚ ਦਾਖ਼ਲ ਹੋਈ ਸੀ। ਬਾਅਦ ਵਿਚ ਇਹ ਵਸਤੂ ਉਸੇ ਦਿਨ ਸ਼ਾਮ 6.50 ਵਜੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੀਆਂ ਚੁੰਨੂ ਸ਼ਹਿਰ ਵਿਚ ਜ਼ਮੀਨ 'ਤੇ ਡਿੱਗੀ, ਜਿਸ ਨਾਲ ਨਾਗਰਿਕ ਸੰਪਤੀ ਨੂੰ ਨੁਕਸਾਨ ਪਹੁੰਚਿਆ।
ਇਹ ਵੀ ਪੜ੍ਹੋ: ਨੇਪਾਲ ਦੀ ਟਰਾਂਸਜੈਂਡਰ ਕਾਰਕੁਨ ਨੂੰ ਮਿਲੇਗਾ 'ਇੰਟਰਨੈਸ਼ਨਲ ਵੂਮੈਨ ਆਫ ਕਰੇਜ' ਪੁਰਸਕਾਰ
ਵਿਦੇਸ਼ ਦਫ਼ਤਰ ਨੇ ਕਿਹਾ, "ਭਾਰਤੀ ਡਿਪਲੋਮੈਟ ਨੂੰ ਦੱਸਿਆ ਗਿਆ ਕਿ ਇਸ ਉਡਾਣ ਵਾਲੀ ਵਸਤੂ ਨੂੰ ਗੈਰ-ਵਾਜਬ ਤਰੀਕੇ ਨਾਲ ਛੱਡੇ ਜਾਣ ਕਾਰਨ ਨਾ ਸਿਰਫ਼ ਨਾਗਰਿਕ ਸੰਪਤੀ ਨੂੰ ਨੁਕਸਾਨ ਹੋਇਆ ਹੈ, ਸਗੋਂ ਮਨੁੱਖੀ ਜੀਵਨ ਲਈ ਵੀ ਖ਼ਤਰਾ ਪੈਦਾ ਹੋਇਆ।" ਉਸ ਨੇ ਕਿਹਾ ਕਿ ਇਸ ਨਾਲ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਕਈ ਘਰੇਲੂ/ਅੰਤਰਰਾਸ਼ਟਰੀ ਉਡਾਣਾਂ ਨੂੰ ਵੀ ਖ਼ਤਰਾ ਪਹੁੰਚਿਆ ਅਤੇ ਇਸ ਕਾਰਨ ਗੰਭੀਰ ਜਹਾਜ਼ ਹਾਦਸਾ ਹੋ ਸਕਦਾ ਸੀ। ਭਾਰਤ ਨੇ ਅਜੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪਾਕਿਸਤਾਨ ਨੇ ਭਾਰਤ ਨੂੰ ਘਟਨਾ ਦੀ ਵਿਸਤ੍ਰਿਤ ਅਤੇ ਪਾਰਦਰਸ਼ੀ ਜਾਂਚ ਕਰਨ ਅਤੇ ਇਸ ਦੇ ਨਤੀਜੇ ਉਸ ਨਾਲ ਸਾਂਝੇ ਕਰਨ ਲਈ ਵੀ ਕਿਹਾ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਜੇਲੇਂਸਕੀ ਦੇ ਤੇਵਰ ਪਏ ਨਰਮ, ਕਿਹਾ- ਨਾਟੋ ਦੀ ਮੈਂਬਰਸ਼ਿਪ ਨਹੀਂ ਮੰਗੇਗਾ ਯੂਕ੍ਰੇਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਨੇ ਯੂਕ੍ਰੇਨੀ ਪਰਿਵਾਰ ਨੂੰ ਦੇਸ਼ 'ਚ ਸ਼ਰਨ ਲੈਣ ਦੀ ਦਿੱਤੀ ਇਜਾਜ਼ਤ
NEXT STORY