ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਅਮਰੀਕੀ ਪੱਤਰਕਾਰ ਡੇਨੀਅਲ ਪਰਲ ਦੇ ਕਾਤਲ ਪਾਕਿਸਤਾਨੀ ਅੱਤਵਾਦੀ ਅਹਿਮਦ ਉਮਰ ਸ਼ੇਖ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਸਿੰਧ ਸਰਕਾਰ ਦੀ ਪਟੀਸ਼ਨ ਨੂੰ ਖਾਰਿਜ ਕਰਦਿਆਂ ਇਹ ਆਦੇਸ਼ ਜਾਰੀ ਕੀਤਾ। ਆਪਣੇ ਬਿਆਨ ਵਿਚ ਉਮਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਉਸ ਨੇ ਡੇਨੀਅਲ ਪਰਲ ਦੇ ਕਤਲ ਵਿਚ ਬਹੁਤ ਛੋਟੀ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਸਿੰਧ ਹਾਈ ਕੋਰਟ ਨੇ ਡੇਨੀਅਲ ਪਰਲ ਦੇ ਕਾਤਲ ਅਹਿਮਦ ਉਮਰ ਸ਼ੇਖ, ਫਹਾਦ ਨਸੀਮ, ਸਈਦ ਸਲਮਾਨ ਸਾਕਿਬ ਅਤੇ ਸ਼ੇਖ ਮੁਹੰਮਦ ਆਦਿਲ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ।
ਸੁਪਰੀਮ ਕੋਰਟ ਵਿਚ ਕੀਤੀ ਗਈ ਸੀ ਅਪੀਲ
ਵਾਲ ਸਟ੍ਰੀਟ ਜਨਰਲ ਦੇ ਪੱਤਰਕਾਰ ਡੇਨੀਅਲ ਪਰਲ ਕਤਲਕਾਂਡ ਦੀ ਸੁਣਵਾਈ ਕਰਦਿਆਂ ਸਿੰਧ ਹਾਈ ਕੋਰਟ ਨੇ ਕਿਹਾ ਕਿ ਚਾਰੇ ਅੱਤਵਾਦੀਆਂ ਨੂੰ ਜੇਲ੍ਹ ਵਿਚ ਰੱਖਣਾ ਗੈਰ ਕਾਨੂੰਨੀ ਹੈ। ਇਸ ਮਗਰੋਂ ਸਿੰਧ ਸਰਕਾਰ ਨੇ ਅਮਰੀਕੀ ਦਬਾਅ ਹੇਠ ਸੁਪਰੀਮ ਕੋਰਟ ਵਿਚ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ। ਉਮਰ ਸ਼ੇਖ ਉਹੀ ਕਾਤਲ ਹੈ ਜਿਸ ਨੂੰ ਭਾਰਤ ਨੇ ਸਾਲ 1999 ਵਿਚ ਕੰਧਾਰ ਵਿਚ ਏਅਰ ਇੰਡੀਆ ਦੇ ਜਹਾਜ਼ ਨੂੰ ਛੱਡਣ ਦੇ ਬਦਲੇ ਰਿਹਾਅ ਕੀਤਾ ਸੀ।
ਉਮਰ ਸ਼ੇਖ ਨੂੰ ਛੱਡਣ ਦਾ ਇਹ ਫ਼ੈਸਲਾ ਆਈ.ਐੱਸ.ਆਈ. ਦੀ ਚਾਲ ਮੰਨਿਆ ਜਾ ਰਿਹਾ ਹੈ। 2 ਅਪ੍ਰੈਲ, 2020 ਨੂੰ ਹਾਈ ਕੋਰਟ ਨੇ 18 ਸਾਲ ਦੀ ਸਜ਼ਾ ਦੇ ਬਾਅਦ ਇਹਨਾਂ ਅੱਤਵਾਦੀਆਂ ਦੀ ਅਪੀਲ 'ਤੇ ਸੁਣਵਾਈ ਕੀਤੀ ਸੀ ਅਤੇ ਸ਼ੇਖ, ਸਾਕਿਬ ਅਤੇ ਨਸੀਮ ਨੂੰ ਬਰੀ ਕਰ ਦਿੱਤਾ। ਕੋਰਟ ਨੇ ਸ਼ੇਖ ਦੀ ਮੌਤ ਦੀ ਸਜ਼ਾ ਨੂੰ 7 ਸਾਲ ਜੇਲ੍ਹ ਵਿਚ ਬਦਲ ਦਿੱਤਾ ਅਤੇ ਉਸ 'ਤੇ 20 ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਲਗਾਇਆ ਸੀ। ਉਮਰ ਸ਼ੇਖ ਨੇ ਪਹਿਲਾਂ ਹੀ 18 ਸਾਲ ਜੇਲ੍ਹ ਵਿਚ ਬਿਤਾਏ ਹਨ ਅਤੇ ਉਸ ਦੀ 7 ਸਾਲ ਦੀ ਸਜ਼ਾ ਪੂਰੀ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਇੰਗਲੈਂਡ ਦੀ ਰਾਸ਼ਟਰੀ ਤਾਲਾਬੰਦੀ 8 ਮਾਰਚ ਤੱਕ ਵਧੀ
ਉਮਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਅੰਤਰਰਾਸ਼ਟਰੀ ਦਬਾਅ ਹੇਠ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਕੋਰਟ ਤੋਂ ਬਰੀ ਹੋਣ ਦੇ ਬਾਵਜੂਦ ਉਮਰ ਨੂੰ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਹਿਰਾਸਤ ਵਿਚ ਰੱਖਿਆ ਹੋਇਆ ਹੈ। ਸਿੰਧ ਹਾਈ ਕੋਰਟ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਅਸੀਂ ਇਹਨਾਂ ਅੱਤਵਾਦੀਆਂ ਨੂੰ ਰਿਹਾਅ ਕੀਤਾ ਜਾਵੇ ਅਤੇ ਉਹਨਾਂ ਦੇ ਨਾਮ ਨੂੰ ਨੋ ਫਲਾਈ ਲਿਸਟ ਵਿਚ ਰੱਖਿਆ ਜਾਵੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕਣ। ਜੱਜ ਨੇ ਕਿਹਾ ਕਿ ਇਹ ਲੋਕ ਬਿਨਾਂ ਅਪਰਾਧ ਕੀਤੇ ਜੇਲ੍ਹ ਵਿਚ ਰਹਿ ਰਹੇ ਹਨ। ਉਮਰ ਸ਼ੇਖ ਨੂੰ ਬਰੀ ਕਰਨ ਦੇ ਕੋਰਟ ਦੇ ਫ਼ੈਸਲੇ ਦੀ ਕਾਫੀ ਆਲੋਚਨਾ ਹੋਈ ਸੀ। ਇੱਥੋਂ ਤੱਕ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਨੇ ਵੀ ਇਸ ਫ਼ੈਸਲੇ 'ਤੇ ਹੈਰਾਨੀ ਜ਼ਾਹਰ ਕੀਤੀ ਸੀ। ਸਾਲ 2014 ਵਿਚ ਉਮਰ ਨੇ ਵੈਂਟੀਲੇਟਰ ਨਾਲ ਲਟਕ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ISI ਦੇ ਸਾਬਕਾ ਚੀਫ ਅਸਦ ਦੁਰਾਨੀ ਨੂੰ ਦੱਸਿਆ ਭਾਰਤ ਦਾ 'ਜਾਸੂਸ'
ਨੈਸ਼ਨਲ ਪ੍ਰੈੱਸ ਕਲੱਬ ਅਤੇ ਨੈਸ਼ਨਲ ਪ੍ਰੈੱਸ ਕਲੱਬ ਜਰਨੇਲਿਜ਼ਮ ਇੰਸਟੀਚਿਊਟ ਨੇ ਪਾਕਿਸਤਾਨ ਕੋਰਟ ਦੇ ਇਸ ਫ਼ੈਸਲੇ 'ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਇੱਥੇ ਦੱਸ ਦਈਏ ਕਿ ਪਰਲ 'ਦੀ ਵਾਲ ਸਟ੍ਰੀਟ ਜਨਰਲ' ਦੇ ਦੱਖਣ ਏਸ਼ੀਆ ਬਿਊਰੋ ਪ੍ਰਮੁੱਖ ਸਨ ਅਤੇ ਸਾਲ 2002 ਵਿਚ ਪਾਕਿਸਤਾਨ ਵਿਚ ਅੱਤਵਾਦੀਆਂ ਨੇ ਉਹਨਾਂ ਨੂੰ ਅਗਵਾ ਕਰ ਕੇ ਸਿਰ ਕਲਮ ਕਰ ਦਿੱਤਾ ਸੀ।
ਨੋਟ- ਉਕਤ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।
ਸਕਾਟਲੈਂਡ 'ਚ ਕੋਰੋਨਾ ਵਾਇਰਸ ਟੈਸਟਿੰਗ ਲਈ ਵੱਡੀ ਲੈਬ ਦਾ ਨਿਰਮਾਣ ਰੁਕਿਆ
NEXT STORY