ਮੁਜੱਫਰਨਗਰ,(ਬਿਊਰੋ)— ਪਾਕਿਸਤਾਨ ਦੇ ਸੂਬੇ ਪੰਜਾਬ 'ਚ 21 ਸਾਲਾ ਆਸੀਆ ਬੀਬੀ ਨਾਂ ਦੀ ਲਾੜੀ ਨੇ ਆਪਣੇ ਸਹੁਰੇ ਪਰਿਵਾਰ ਦੇ 13 ਰਿਸ਼ਤੇਦਾਰਾਂ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਤੀ ਅਮਜਦ ਅਕਰਮ ਤੋਂ ਖੁਸ਼ ਨਹੀਂ ਸੀ। ਇਸ ਲਈ ਉਸ ਨੂੰ ਮਾਰਨ ਲਈ ਉਸ ਨੇ ਉਸ ਦੇ ਦੁੱਧ ਦੇ ਗਿਲਾਸ 'ਚ ਜ਼ਹਿਰ ਮਿਲਾ ਦਿੱਤੀ ਸੀ। ਉਸ ਦੇ ਪਤੀ ਨੇ ਦੁੱਧ ਨਾ ਪੀਤਾ ਤੇ ਪਰਿਵਾਰ ਵਾਲਿਆਂ ਨੇ ਲੱਸੀ ਬਣਾਉਣ ਲਈ ਇਸ ਦੀ ਵਰਤੋਂ ਕਰ ਲਈ ਪਰ ਇਹ ਪਰਿਵਾਰ ਨਹੀਂ ਜਾਣਦਾ ਸੀ ਕਿ ਇਸ ਕਾਰਨ ਸਾਰਾ ਘਰ ਉੱਜੜ ਜਾਵੇਗਾ।

ਮੀਡੀਆ ਮੁਤਾਬਕ ਆਸੀਆ ਦਾ ਵਿਆਹ ਉਸ ਦੀ ਮਰਜ਼ੀ ਦੇ ਖਿਲਾਫ ਕੀਤਾ ਗਿਆ ਸੀ। ਉਸ ਦੇ ਵਿਆਹ ਹੋਏ ਨੂੰ ਅਜੇ 45 ਦਿਨ ਹੀ ਹੋਏ ਸਨ ਪਰ ਆਸੀਆ ਕਈ ਵਾਰ ਪਰਿਵਾਰ ਵਾਲਿਆਂ ਨਾਲ ਲੜ ਚੁੱਕੀ ਸੀ। ਵਿਆਹ ਦੇ ਕੁੱਝ ਦਿਨਾਂ ਮਗਰੋਂ ਉਹ ਆਪਣੇ ਮਾਂ-ਬਾਪ ਕੋਲ ਵਾਪਸ ਆ ਗਈ ਸੀ ਪਰ ਉਸ ਦੇ ਮਾਂ-ਬਾਪ ਨੇ ਉਸ ਨੂੰ ਜ਼ਬਰਦਸਤੀ ਵਾਪਸ ਸਹੁਰੇ ਭੇਜ ਦਿੱਤਾ। ਇਸ ਮਗਰੋਂ ਆਸੀਆ,ਉਸ ਦੇ ਦੋਸਤ ਸ਼ਾਹਿਦ ਤੇ ਇਕ ਹੋਰ ਰਿਸ਼ਤੇਦਾਰ ਕੁੜੀ ਜ਼ਰੀਨਾ ਨੇ ਮਿਲ ਕੇ ਚੂਹੇ ਮਾਰਨ ਵਾਲੀ ਦਵਾਈ ਨਾਲ ਅਮਜਦ ਨੂੰ ਮਾਰਨ ਦੀ ਸਾਜਸ਼ ਰਚੀ।

ਜਦ 26 ਅਕਤੂਬਰ ਨੂੰ ਪਰਿਵਾਰ ਨੇ ਗਲਤੀ ਨਾਲ ਜ਼ਹਿਰੀਲੇ ਦੁੱਧ ਦੀ ਲੱਸੀ ਬਣਾਈ ਤਾਂ ਇਸ ਨੂੰ ਪਰਿਵਾਰ ਦੇ 27 ਮੈਂਬਰਾਂ ਨੇ ਪੀ ਲਿਆ। ਇਸ ਕਾਰਨ ਪਰਿਵਾਰ ਦੇ 13 ਮੈਂਬਰਾਂ ਜਿਨ੍ਹਾਂ 'ਚ ਅਮਜਦ ਵੀ ਸ਼ਾਮਲ ਸੀ, ਨੇ ਹਸਪਤਾਲ 'ਚ ਦਮ ਤੋੜ ਦਿੱਤਾ ਅਤੇ ਬਾਕੀ ਪਰਿਵਾਰ ਵਾਲੇ ਅਜੇ ਹਸਪਤਾਲ 'ਚ ਹਨ। ਪੁਲਸ ਨੇ ਅਸੀਮ ,ਉਸ ਦੇ ਪ੍ਰੇਮੀ ਤੇ ਇਕ ਹੋਰ ਨੂੰ ਲਸ਼ਾਰੀਵਾਲਾ ਤੋਂ ਫੜਿਆ ਅਤੇ 14 ਦਿਨਾਂ ਲਈ ਹਿਰਾਸਤ 'ਚ ਲੈ ਲਿਆ ਹੈ। ਹਿਰਾਸਤ 'ਚ ਲੈਣ ਮਗਰੋਂ ਅਸੀਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਸ ਨੂੰ ,ਉਸ ਦੇ ਪ੍ਰੇਮੀ ਤੇ ਇਕ ਹੋਰ ਔਰਤ ਨੂੰ ਹਿਰਾਸਤ 'ਚ ਲਏ ਹੋਏ ਦੇਖਿਆ ਜਾ ਰਿਹਾ ਹੈ। ਅਸੀਮ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਇਸ ਪਿੰਡ 'ਚ ਚੀਜ਼ਾਂ ਨੂੰ ਖੁਦ ਹੀ ਲੱਗ ਜਾਂਦੀ ਹੈ ਅੱਗ, ਵਿਗਿਆਨੀ ਵੀ ਹੋਏ ਹੈਰਾਨ
NEXT STORY