ਰੋਮ (ਬਿਊਰੋ)— ਵਿਗਿਆਨ ਦੇ ਇੰਨੇ ਤਰੱਕੀ ਕਰ ਜਾਣ ਦੇ ਬਾਵਜੂਦ ਵੀ ਧਰਤੀ ਦੇ ਵੱਖ-ਵੱਖ ਹਿੱਸਿਆਂ 'ਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਉਨ੍ਹਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਧਰਤੀ 'ਤੇ ਇਕ ਪਿੰਡ ਅਜਿਹਾ ਵੀ ਹੈ, ਜੋ ਬੇਤੇ 10 ਸਾਲਾਂ ਤੋਂ ਸੜ ਰਿਹਾ ਹੈ। ਇਸ ਦਾ ਪਿੱਛੇ ਦਾ ਰਹੱਸ ਹਾਲੇ ਤੱਕ ਕੋਈ ਨਹੀਂ ਲਗਾ ਪਾਇਆ ਹੈ।
ਇਟਲੀ ਦੇ ਇਸ ਪਿੰਡ ਵਿਚ ਰੋਜ਼ਾਨਾ ਕਿਸੇ ਨਾ ਕਿਸੇ ਘਰ ਵਿਚ ਅਜਿਹਾ ਹਾਦਸਾ ਵਾਪਰਦਾ ਹੈ। ਇਸ ਲਈ ਲੋਕ ਹੁਣ ਇਸ ਪਿੰਡ ਨੂੰ ਅਸ਼ੁੱਭ ਸਮਝਣ ਲੱਗੇ ਹਨ। ਕੁਝ ਲੋਕ ਇਨ੍ਹਾਂ ਹਾਦਸਿਆਂ ਨੂੰ ਬੁਰੀਆਂ ਸ਼ਕਤੀਆਂ ਦਾ ਗੁੱਸਾ ਮੰਨ ਰਹੇ ਹਨ ਤਾਂ ਕੁਝ ਲੋਕ ਅਲੌਕਿਕ ਸ਼ਕਤੀਆਂ ਨੂੰ ਇਸ ਦਾ ਜਿੰਮੇਵਾਰ ਮੰਨ ਰਹੇ ਹਨ। ਇਸ ਪਿੰਡ ਵਿਚ ਹੋ ਰਹੀਆਂ ਅਜੀਬੋ-ਗਰੀਬ ਘਟਨਾਵਾਂ ਦੇ ਪਿੱਛੇ ਦੇ ਕਾਰਨਾਂ ਦਾ ਵਿਗਿਆਨੀ ਵੀ ਪਤਾ ਲਹੀਂ ਲਗਾ ਪਾ ਰਹੇ ਹਨ।
ਅਸਲ ਵਿਚ ਇਸ ਪਿੰਡ ਵਿਚ ਸਵਿੱਚ ਬੰਦ ਕਰਨ ਤੋਂ ਬਾਅਦ ਵੀ ਫਰਿੱਜ, ਕਾਰ ਮੋਬਾਇਲ ਅਤੇ ਘਰ ਦੀਆਂ ਹੋਰ ਚੀਜ਼ਾਂ ਨੂੰ ਖੁਦ-ਬ-ਖੁਦ ਅੱਗ ਲੱਗ ਜਾਂਦੀ ਹੈ। ਡਰ ਕਾਰਨ ਇੱਥੋਂ ਦੇ ਨਿਵਾਸੀ ਆਪਣਾ ਘਰ ਛੱਡਣ ਲਈ ਮਜ਼ਬੂਰ ਹਨ। ਇਹ ਸਮੱਸਿਆ ਸਾਲ 2004 ਵਿਚ ਸ਼ੁਰੂ ਹੋਈ ਸੀ, ਜਦੋਂ ਇੱਥੋਂ ਦੇ ਘਰਾਂ ਵਿਚ ਕਈ ਉਪਕਰਣਾਂ ਨੂੰ ਖੁਦ-ਬ-ਖੁਦ ਅੱਗ ਲੱਗਣ ਲੱਗ ਪਈ ਸੀ। ਇੱਥੋਂ ਤੱਕ ਕਿ ਫਰਨੀਚਰ ਅਤੇ ਪਾਣੀ ਦੀਆਂ ਪਾਈਪਾਂ ਵਿਚ ਵੀ ਆਪਣੇ ਆਪ ਅੱਗ ਭੜਕ ਪੈਂਦੀ ਸੀ। ਸਵਾਲ ਇਹ ਉੱਠਦਾ ਹੈ ਕਿ ਆਖਿਰ ਅੱਗ ਖੁਦ-ਬ-ਖੁਦ ਕਿਵੇਂ ਲੱਗ ਜਾਂਦੀ ਹੈ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਸਾਲ 2007 ਵਿਚ ਇਕ ਅਖਬਾਰ ਨੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਰਿਪੋਰਟ ਵਿਚ ਇਨ੍ਹਾਂ ਘਟਨਾਵਾਂ ਨੂੰ 'ਏਲੀਅਨ' ਨਾਲ ਜੋੜਿਆ ਗਿਆ ਸੀ। ਜਦੋਂ ਅੱਗ ਦੀ ਜਾਂਚ ਕੀਤੀ ਗਈ ਤਾਂ ਅੱਗ ਲੱਗਣ ਦਾ ਜ਼ਿੰਮੇਵਾਰ 'ਅਣਜਾਣ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ' ਨੂੰ ਠਹਿਰਾਇਆ ਗਿਆ।
ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਮੁਕੱਦਮੇ ਦਾ ਸਾਹਮਣਾ ਕਰਨ ਲਈ ਬ੍ਰਿਟੇਨ ਤੋਂ ਪਰਤੇ
NEXT STORY