ਬੀਜਿੰਗ (ਏਜੰਸੀ)- ਚੀਨ ਦੇ ਪੁਲਾੜ ਯਾਤਰੀ ਕੇਂਦਰ ’ਚ ਸਿਖਲਾਈ ਲੈ ਰਹੇ ਦੋ ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ’ਤੇ ਮਿਸ਼ਨ ’ਚ ਸ਼ਾਮਲ ਹੋਣਗੇ।
ਚੀਨ ਨੇ ਪਿਛਲੇ ਸਾਲ ਆਪਣੇ ਕਰੀਬੀ ਸਹਿਯੋਗੀ ਪਾਕਿਸਤਾਨ ਦੇ ਪੁਲਾੜ ਯਾਤਰੀਆਂ ਨੂੰ ਧਰਤੀ ਤੋਂ ਕਰੀਬ 400 ਕਿਲੋਮੀਟਰ ਉੱਤੇ ਪੰਧ ’ਚ ਮੌਜੂਦ ਆਪਣੇ ਤਿਆਂਗੋਂਗ ਪੁਲਾੜ ਸਟੇਸ਼ਨ ’ਤੇ ਭੇਜਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਹ ਪੁਲਾੜ ਯਾਤਰੀ ਸਟੇਸ਼ਨ ’ਤੇ ਜਾਣ ਵਾਲੇ ਪਹਿਲੇ ਵਿਦੇਸ਼ੀ ਮਹਿਮਾਨ ਹੋਣਗੇ।
‘ਚਾਈਨਾ ਮੈਂਡ ਸਪੇਸ ਏਜੰਸੀ’ ਨੇ ਇਸ ਸਾਲ ਅਪ੍ਰੈਲ ’ਚ ਪੁਲਾੜ ਮਿਸ਼ਨ ਸਿਖਲਾਈ ਲਈ 2 ਪਾਕਿਸਤਾਨੀ ਉਮੀਦਵਾਰਾਂ ਮੁਹੰਮਦ ਜੀਸ਼ਾਨ ਅਲੀ ਅਤੇ ਖੁਰਮ ਦਾਊਦ ਦੀ ਚੋਣ ਦਾ ਐਲਾਨ ਕੀਤਾ ਸੀ।
'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'
NEXT STORY