ਲਾਹੌਰ - ਪਾਕਿਸਤਾਨ ਦੀ ਇਕ ਅਦਾਲਤ ਨੇ ਇਕ ਸਿੱਖ ਕੁੜੀ ਦੇ ਮਾਤਾ-ਪਿਤਾ ਨੂੰ ਲਾਹੌਰ ਵਿਚ ਇਕ ਸ਼ੈਲਟਰ ਹੋਮ ਵਿਚ ਉਸ ਨੂੰ ਮਿਲਣ ਦੀ ਇਜਾਜ਼ਤ ਪ੍ਰਦਾਨ ਕਰ ਦਿੱਤੀ, ਪਰ ਉਸ ਮੁਸਲਿਮ ਵਿਅਕਤੀ ਦੇ ਇਸ ਤਰ੍ਹਾਂ ਦੇ ਜ਼ਿਕਰ ਨੂੰ ਖਾਰਿਜ਼ ਕਰ ਦਿੱਤਾ ਜਿਸ 'ਤੇ ਅਗਵਾਹ ਕਰਨ ਤੋਂ ਬਾਅਦ ਇਸ ਨਾਬਾਲਿਗ ਨਾਲ ਵਿਆਹ ਕਰਨ ਦਾ ਦੋਸ਼ ਹੈ।
ਲਾਹੌਰ ਹਾਈ ਕੋਰਟ ਨੇ ਮੰਗਲਵਾਰ ਨੂੰ ਨਨਕਾਣਾ ਸਾਹਿਬ ਨਿਵਾਸੀ ਜਗਜੀਤ ਕੌਰ ਦੇ ਮਾਤਾ-ਪਿਤਾ ਅਤੇ ਉਸ ਦੇ ਕਥਿਤ ਪਤੀ ਮੁਹੰਮਦ ਹਸਨ ਦੀਆਂ ਪਟੀਸ਼ਨਾਂ 'ਤੇ ਅਲੱਗ-ਅਲੱਗ ਸੁਣਵਾਈ ਕੀਤੀ। ਦੋਹਾਂ ਪੱਖਾਂ ਨੇ ਸ਼ੈਲਟਰ ਹੋਮ ਵਿਚ ਕੁੜੀ ਨੂੰ ਮਿਲਣ ਦੀ ਇਜਾਜ਼ਤ ਮੰਗੀ ਸੀ। ਕੌਰ ਦੇ ਪਰਿਵਾਰ ਦਾ ਦੋਸ਼ ਹੈ ਕਿ ਹਸਨ ਨੇ ਉਨ੍ਹਾਂ ਦੀ ਧੀ ਨੂੰ ਅਗਵਾਹ ਕਰ ਪਿਛਲੇ ਸਾਲ ਸਤੰਬਰ ਵਿਚ ਉਸ ਨਾਲ ਜ਼ਬਰਦਸ਼ਤੀ ਵਿਆਹ ਕੀਤਾ ਅਤੇ ਧਰਮ ਪਰਿਵਰਤਨ ਕਰਾ ਦਿੱਤਾ। ਉਦੋਂ ਤੋਂ ਕੁੜੀ ਅਦਾਲਤ ਦੇ ਆਦੇਸ਼ 'ਤੇ ਸ਼ੈਲਟਰ ਹੋਮ ਵਿਚ ਰਹਿ ਰਹੀ ਹੈ। ਅਦਾਲਤ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਪੀ. ਟੀ. ਆਈ. ਨੂੰ ਦੱਸਿਆ ਕਿ ਹਸਨ ਦੀ ਪਟੀਸ਼ਨ ਖਾਰਿਜ਼ ਕਰ ਦਿੱਤੀ ਗਈ ਅਤੇ ਕੁੜੀ ਦੇ ਮਾਤਾ-ਪਿਤਾ ਨੂੰ ਉਸ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ।
ਅਮਰੀਕਾ-ਆਸਟ੍ਰੇਲੀਆ ਦੀ ਫੌਜੀ ਰਣਨੀਤੀ, ਨਿਸ਼ਾਨੇ 'ਤੇ ਚੀਨ
NEXT STORY