ਲਾਹੌਰ (ਭਾਸ਼ਾ)- ਪੰਜਾਬ ਸੂਬੇ ਦੀ ਇਕ ਅਦਾਲਤ ਨੇ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਇਕ ਪਾਕਿਸਤਾਨੀ ਵਿਅਕਤੀ ਨੂੰ ਇਸਲਾਮ ਨੂੰ ਬਦਨਾਮ ਕਰਨ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਹੈ।ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਦਾਲਤ ਦੇ ਇੱਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਵਧੀਕ ਸੈਸ਼ਨ ਜੱਜ (ਫੈਸਲਾਬਾਦ) ਰਾਣਾ ਸੋਹੇਲ ਤਾਰਿਕ ਨੇ ਪੈਗੰਬਰ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਸ਼ੱਕੀ ਵਸੀਮ ਅੱਬਾਸ ਨੂੰ ਮੌਤ ਦੀ ਸਜ਼ਾ ਸੁਣਾਈ। ਅਦਾਲਤ ਨੇ PKR 500,000 (2,820 ਅਮਰੀਕੀ ਡਾਲਰ ਤੋਂ ਵੱਧ) ਦਾ ਜੁਰਮਾਨਾ ਵੀ ਲਗਾਇਆ। ਜੁਰਮਾਨਾ ਅਦਾ ਕਰਨ ਵਿੱਚ ਅਸਫਲ ਰਹਿਣ ਦੀ ਸੂਰਤ ਵਿੱਚ ਦੋਸ਼ੀ ਨੂੰ ਦੋ ਸਾਲ ਦੀ ਸਜ਼ਾ ਕੱਟਣੀ ਪਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਦੁਬਈ 'ਚ 'ਦੁਨੀਆ ਦੀ ਸਭ ਤੋਂ ਖੂਬਸੂਰਤ ਇਮਾਰਤ' ਦਾ ਕੀਤਾ ਗਿਆ ਉਦਘਾਟਨ (ਤਸਵੀਰਾਂ)
ਅੱਬਾਸ ਨੂੰ ਜੂਨ 2020 ਵਿੱਚ ਸੂਬਾਈ ਰਾਜਧਾਨੀ ਲਾਹੌਰ ਤੋਂ 180 ਕਿਲੋਮੀਟਰ ਦੂਰ ਫੈਸਲਾਬਾਦ ਵਿੱਚ ਫੈਕਟਰੀ ਏਰੀਆ ਪੁਲਸ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਸਦੇ ਖ਼ਿਲਾਫ਼ ਕਥਿਤ ਤੌਰ 'ਤੇ ਪੈਗੰਬਰ ਅਤੇ ਉਸਦੇ ਸਾਥੀਆਂ ਦਾ ਅਪਮਾਨ ਕਰਨ ਲਈ ਸ਼ਿਕਾਇਤ ਦਰਜ ਕੀਤੀ ਗਈ ਸੀ।ਪਿਛਲੇ ਕੁਝ ਮਹੀਨਿਆਂ ਵਿੱਚ ਇੱਕ ਸ਼੍ਰੀਲੰਕਾਈ ਨਾਗਰਿਕ ਅਤੇ ਮਾਨਸਿਕ ਤੌਰ 'ਤੇ ਅਪਾਹਜ ਇੱਕ ਵਿਅਕਤੀ ਨੂੰ ਪੰਜਾਬ ਸੂਬੇ ਵਿੱਚ ਈਸ਼ਨਿੰਦਾ ਦੇ ਦੋਸ਼ਾਂ ਵਿੱਚ ਭੀੜ ਦੁਆਰਾ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ।ਪਾਕਿਸਤਾਨ ਵਿੱਚ ਇਸਲਾਮ ਨੂੰ ਬਦਨਾਮ ਕਰਨ ਦੇ ਵਿਰੁੱਧ ਬਹੁਤ ਸਖ਼ਤ ਈਸ਼ਨਿੰਦਾ ਕਾਨੂੰਨ ਹਨ, ਜਿਸ ਵਿੱਚ ਮੌਤ ਦੀ ਸਜ਼ਾ ਵੀ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਨੇ ਦੇਸ਼ ਵਿਆਪੀ 'ਐਮਰਜੈਂਸੀ' ਦੀ ਕੀਤੀ ਘੋਸ਼ਣਾ, ਨਾਗਰਿਕਾਂ ਨੂੰ 'ਤੁਰੰਤ' ਰੂਸ ਛੱਡਣ ਦੇ ਦਿੱਤੇ ਨਿਰਦੇਸ਼
ਪਾਬੰਦੀਆਂ ਮਗਰੋਂ ਰੂਸ ਦਾ ਬਿਆਨ, ਗਲੋਬਲ ਬਾਜ਼ਾਰਾਂ ਤੇ ਲੋਕਾਂ ਨੂੰ ਹੋਵੇਗਾ ਨੁਕਸਾਨ
NEXT STORY