ਇੰਟਰਨੈਸ਼ਨਲ ਡੈਸਕ : ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਵਧਦੇ ਜੰਗ ਦੇ ਤਣਾਅ ਦਰਮਿਆਨ ਸੰਯੁਕਤ ਅਰਬ ਅਮੀਰਾਤ (UAE) ਵਿੱਚ ਰਹਿ ਰਹੇ ਅਮੀਰਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਦੇ ਖ਼ਿਲਾਫ਼ ਚਲਾਏ ਜਾ ਰਹੇ 'ਆਪ੍ਰੇਸ਼ਨ ਐਪਿਕ ਫਿਊਰੀ' ਅਤੇ ਇਸ ਦੇ ਜਵਾਬ ਵਿੱਚ ਈਰਾਨ ਵੱਲੋਂ UAE ਸਮੇਤ ਖਾੜੀ ਦੇ ਹੋਰ ਹਿੱਸਿਆਂ ਵਿੱਚ ਕੀਤੇ ਗਏ ਮਿਜ਼ਾਈਲ ਤੇ ਡਰੋਨ ਹਮਲਿਆਂ ਨੇ ਲੋਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ ਹੈ।
ਪ੍ਰਾਈਵੇਟ ਜੈੱਟਾਂ ਦਾ ਕਿਰਾਇਆ 3.2 ਕਰੋੜ ਤੱਕ ਪਹੁੰਚਿਆ
ਰਿਪੋਰਟਾਂ ਅਨੁਸਾਰ, ਦੁਬਈ ਅਤੇ ਅਬੂ ਧਾਬੀ ਵਿੱਚ ਰਹਿ ਰਹੇ ਬੇਹੱਦ ਅਮੀਰ ਲੋਕ ਇਨ੍ਹਾਂ ਅਸੁਰੱਖਿਅਤ ਇਲਾਕਿਆਂ ਵਿੱਚੋਂ ਨਿਕਲਣ ਲਈ ਮੋਟੀ ਰਕਮ ਚੁਕਾਉਣ ਨੂੰ ਤਿਆਰ ਹਨ। ਪ੍ਰਾਈਵੇਟ ਜੈੱਟ ਚਾਰਟਰ ਦੀ ਲਾਗਤ 3,50,000 ਡਾਲਰ (ਲਗਭਗ 3.2 ਕਰੋੜ ਰੁਪਏ) ਤੱਕ ਪਹੁੰਚ ਗਈ ਹੈ। ਨਿੱਜੀ ਜੈੱਟ ਬ੍ਰੋਕਰਾਂ ਦਾ ਕਹਿਣਾ ਹੈ ਕਿ ਅਮੀਰ ਗਾਹਕਾਂ ਦੀ ਸਿਰਫ਼ ਇੱਕੋ ਮੰਗ ਹੈ ਕਿ ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ ਇੱਥੋਂ ਸੁਰੱਖਿਅਤ ਕੱਢਿਆ ਜਾਵੇ, ਭਾਵੇਂ ਇਸ ਲਈ ਕਿੰਨੀ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ।
ਸਊਦੀ ਅਰਬ ਬਣਿਆ ਸੁਰੱਖਿਅਤ ਰਸਤਾ
ਜੈੱਟ ਬ੍ਰੋਕਰੇਜ ਕੰਪਨੀ 'ਵਿਮਾਨਾ ਪ੍ਰਾਈਵੇਟ' ਅਨੁਸਾਰ, ਹਵਾਈ ਖੇਤਰ ਦੀਆਂ ਦਿੱਕਤਾਂ ਕਾਰਨ ਕਈ ਅਮੀਰ ਲੋਕ ਪਹਿਲਾਂ ਸੜਕ ਮਾਰਗ ਰਾਹੀਂ ਸਊਦੀ ਅਰਬ ਜਾ ਰਹੇ ਹਨ ਅਤੇ ਫਿਰ ਉੱਥੋਂ ਨਿੱਜੀ ਜਹਾਜ਼ਾਂ ਰਾਹੀਂ ਯੂਰਪ ਲਈ ਰਵਾਨਾ ਹੋ ਰਹੇ ਹਨ। ਮੌਜੂਦਾ ਹਾਲਾਤਾਂ ਵਿੱਚ ਇਸ ਇਲਾਕੇ ਵਿੱਚੋਂ ਬਾਹਰ ਨਿਕਲਣ ਲਈ ਸਊਦੀ ਅਰਬ ਹੀ ਇੱਕੋ-ਇੱਕ ਸੁਰੱਖਿਅਤ ਰਸਤਾ ਬਚਿਆ ਹੈ।
ਏਅਰਪੋਰਟਾਂ 'ਤੇ ਪਸਰਿਆ ਸੰਨਾਟਾ
ਜੰਗ ਦੇ ਖ਼ਤਰੇ ਕਾਰਨ ਹਵਾਈ ਅੱਡਿਆਂ 'ਤੇ ਸੁਰੱਖਿਆ ਸਬੰਧੀ ਪਾਬੰਦੀਆਂ ਲਗਾਈਆਂ ਗਈਆਂ ਹਨ। ਸਊਦੀ ਅਰਬ ਦੇ ਰਿਆਦ ਸਥਿਤ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯਾਤਰੀਆਂ ਦੀ ਗਿਣਤੀ ਨਾਮਾਤਰ ਰਹਿ ਗਈ ਹੈ ਅਤੇ ਟਰਮੀਨਲ ਖਾਲੀ ਨਜ਼ਰ ਆ ਰਹੇ ਹਨ। ਉਦਯੋਗ ਜਗਤ ਦੇ ਅਧਿਕਾਰੀਆਂ ਅਨੁਸਾਰ, ਕੰਪਨੀਆਂ ਦੇ ਵੱਡੇ ਅਧਿਕਾਰੀ ਅਤੇ ਅਮੀਰ ਪਰਿਵਾਰ ਜਲਦੀ ਤੋਂ ਜਲਦੀ ਪੱਛਮੀ ਏਸ਼ੀਆ ਦੇ ਇਨ੍ਹਾਂ ਅਸੁਰੱਖਿਅਤ ਹਿੱਸਿਆਂ ਤੋਂ ਬਾਹਰ ਨਿਕਲਣ ਲਈ ਲਗਾਤਾਰ ਸੰਪਰਕ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਰਾਨ ਖ਼ਿਲਾਫ਼ ਜੰਗ 'ਚ ਅਮਰੀਕਾ ਨੂੰ ਵੱਡਾ ਝਟਕਾ ! ਇਸ ਦੇਸ਼ ਨੇ ਛੱਡਿਆ ਸਾਥ
NEXT STORY