ਪੈਰਿਸ— ਐਫਿਲ ਟਾਵਰ ਦੀ ਸੁਰੱਖਿਆ 'ਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਹੜਤਾਲ ਦੇ ਕਰਾਨ ਸ਼ੁੱਕਰਵਾਰ ਨੂੰ ਦੇਸ਼ ਦੇ ਸਭ ਤੋਂ ਪ੍ਰਮੁੱਖ ਸਮਾਰਕ ਨੂੰ ਬੰਦ ਕਰਨਾ ਪੈ ਗਿਆ। ਮਜ਼ਦੂਰ ਸੰਘ ਦੇ ਅਧਿਕਾਰੀ ਡੇਨਿਸ ਵਾਵਾਸੋਰੀ ਨੇ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਕੰਮਕਾਜੀ ਘੰਟਿਆਂ ਦੀ ਸ਼ਿਕਾਇਤ 'ਤੇ ਤਿੰਨ ਸੁਰੱਖਿਆ ਕਰਮਚਾਰੀਆਂ ਨੂੰ ਮੁਅੱਤਲ ਕੀਤੇ ਜਾਣ 'ਤੇ ਪੈਦਾ ਹੋਏ ਵਿਰੋਧ ਤੋਂ ਬਾਅਦ ਹੋਰ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ।
ਟਾਵਰ ਦਾ ਪਿਛਲੇ ਸਾਲ 60 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੀਦਾਰ ਕੀਤਾ ਸੀ ਪਰ ਹਾਲ ਦੇ ਸਾਲਾਂ 'ਚ ਕਈ ਮੁੱਦਿਆਂ ਨੂੰ ਲੈ ਕੇ ਕਰਮਚਾਰੀਆਂ ਦੀ ਹੜਤਾਲ ਕਾਰਨ ਇਸ ਨੂੰ ਕਈ ਵਾਰ ਬੰਦ ਕਰਨਾ ਪਿਆ ਹੈ।
ਪ੍ਰਿੰਸ ਫਿਲਿਪ ਨੂੰ ਹਸਪਤਾਲ ਤੋਂ ਮਿਲੀ ਛੁੱਟੀ
NEXT STORY