ਜ਼ੀਰਕਪੁਰ (ਧੀਮਾਨ) : ਇੱਥੇ ਵੀ. ਆਈ. ਪੀ. ਰੋਡ ’ਤੇ ਸਥਿਤ ਮਿਲਟਨ ਟਾਵਰ ’ਚ 25 ਜਨਵਰੀ ਦੀ ਰਾਤ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਟਾਵਰ ਦੀ ਚੌਥੀ ਮੰਜ਼ਿਲ ਤੋਂ ਸ਼ੱਕੀ ਹਾਲਤ ’ਚ ਡਿੱਗ ਕੇ ਇਕ 24 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਉਰਫ਼ ਸੰਨੀ ਵਾਸੀ ਗ੍ਰੀਨ ਪਾਰਕ ਕਾਲੋਨੀ ਲੋਹਗੜ੍ਹ ਵਜੋਂ ਹੋਈ ਹੈ। ਇਹ ਘਟਨਾ 25 ਜਨਵਰੀ ਦੀ ਰਾਤ ਕਰੀਬ 10 ਵਜੇ ਦੀ ਦੱਸੀ ਜਾ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਆਪਣੇ ਦੋਸਤ ਗੁਰਸੇਵਕ ਸਿੰਘ ਨਾਲ 25 ਜਨਵਰੀ ਦੀ ਰਾਤ ਵੀ. ਆਈ. ਪੀ. ਰੋਡ ’ਤੇ ਸਥਿਤ ਮਿਲਟਨ ਟਾਵਰ ਗਿਆ ਸੀ।
ਹਾਲਾਂਕਿ ਉਹ ਮਿਲਟਨ ਟਾਵਰ ’ਚ ਕਿਸ ਨੂੰ ਮਿਲਣ ਗਿਆ ਸੀ, ਇਸ ਬਾਰੇ ਸਥਿਤੀ ਫਿਲਹਾਲ ਸਪੱਸ਼ਟ ਨਹੀਂ ਹੋ ਸਕੀ। ਭਰੋਸੇਯੋਗ ਸੂਤਰਾਂ ਅਨੁਸਾਰ ਜਿਸ ਫਲੈਟ ਤੋਂ ਡਿੱਗ ਕੇ ਸੰਦੀਪ ਦੀ ਮੌਤ ਹੋਈ ਹੈ, ਉਸ ’ਚ ਇਕ ਵਿਦੇਸ਼ੀ ਮੂਲ ਦੀ ਨੀਗਰੋ ਔਰਤ ਰਹਿੰਦੀ ਦੱਸੀ ਜਾ ਰਹੀ ਹੈ। ਇਸ ਕਾਰਨ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਪੜਤਾਲ ਅਫ਼ਸਰ ਏ. ਐੱਸ. ਆਈ. ਰਾਜਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੇ ਚਾਚਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਪੁਲਸ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦਿਆਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਅਤੇ ਉਸ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।
ਪੰਜਾਬ 'ਚ 1 ਫ਼ਰਵਰੀ ਤਕ ਨਵੀਂ ਭਵਿੱਖਬਾਣੀ! ਜਾਣੋ ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜਾਜ਼
NEXT STORY