ਸਪੋਰਟਸ ਡੈਸਕ- ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੀ-20 ਮੁਕਾਬਲੇ ਵਿੱਚ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਮੌਜੂਦਾ ਦੌਰ ਦੇ ਸਭ ਤੋਂ ਖ਼ਤਰਨਾਕ ਗੇਂਦਬਾਜ਼ ਕਿਉਂ ਹਨ। ਉਨ੍ਹਾਂ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਪਾਰਥਿਵ ਪਟੇਲ ਨੇ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਗਏ ਤੀਜੇ ਮੈਚ ਵਿੱਚ ਬੁਮਰਾਹ ਨੇ ਆਪਣੇ 4 ਓਵਰਾਂ ਦੇ ਸਪੈੱਲ ਵਿੱਚ ਸਿਰਫ਼ 17 ਦੌੜਾਂ ਦੇ ਕੇ 3 ਅਹਿਮ ਵਿਕਟਾਂ ਝਟਕਾਈਆਂ। ਉਨ੍ਹਾਂ ਨੇ ਆਪਣੀ ਤੇਜ਼ ਰਫ਼ਤਾਰ ਗੇਂਦਾਂ ਨਾਲ ਟਿਮ ਸੇਫਰਟ ਅਤੇ ਕਾਇਲ ਜੈਮੀਸਨ ਦੇ ਸਟੰਪ ਉਖਾੜ ਦਿੱਤੇ, ਜਦਕਿ ਕੀਵੀ ਕਪਤਾਨ ਮਿਸ਼ੇਲ ਸੈਂਟਨਰ ਨੂੰ ਡੀਪ ਵਿੱਚ ਕੈਚ ਆਊਟ ਕਰਵਾ ਕੇ ਪੈਵੇਲੀਅਨ ਭੇਜਿਆ। ਉਨ੍ਹਾਂ ਦੀ ਇਸ ਧਾਰਦਾਰ ਗੇਂਦਬਾਜ਼ੀ ਨੇ ਨਿਊਜ਼ੀਲੈਂਡ ਦੀ ਬੱਲੇਬਾਜ਼ੀ ਦੀ ਕਮਰ ਤੋੜ ਕੇ ਰੱਖ ਦਿੱਤੀ।
ਇਹ ਵੀ ਪੜ੍ਹੋ- T20 ਵਿਸ਼ਵ ਕੱਪ 'ਚੋਂ ਬਾਹਰ ਹੋਣ ਤੋਂ ਬਾਅਦ ਬੰਗਲਾਦੇਸ਼ ਦਾ 'ਯੂ-ਟਰਨ', ਕ੍ਰਿਕਟ ਬੋਰਡ ਨੇ ਲਿਆ ਵੱਡਾ ਫੈਸਲਾ
ਸ਼ੋਅ 'ਗੇਮ ਪਲਾਨ' ਦੌਰਾਨ ਪਾਰਥਿਵ ਪਟੇਲ ਨੇ ਦੱਸਿਆ ਕਿ ਜ਼ਿਆਦਾਤਰ ਗੇਂਦਬਾਜ਼ਾਂ ਖ਼ਿਲਾਫ਼ ਬੱਲੇਬਾਜ਼ ਉਨ੍ਹਾਂ ਦੀ ਲੈਂਥ ਅਤੇ ਪਸੰਦੀਦਾ ਗੇਂਦ ਦਾ ਅੰਦਾਜ਼ਾ ਲਗਾ ਲੈਂਦੇ ਹਨ, ਪਰ ਬੁਮਰਾਹ ਦੇ ਮਾਮਲੇ ਵਿੱਚ ਅਜਿਹਾ ਕਰਨਾ ਨਾਮੁਮਕਿਨ ਹੈ। ਪਾਰਥਿਵ ਅਨੁਸਾਰ, "ਬੁਮਰਾਹ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਨ੍ਹਾਂ ਕੋਲ ਕੋਈ ਇੱਕ 'ਗੋ-ਟੂ ਬਾਲ' ਨਹੀਂ ਹੈ, ਸਗੋਂ ਉਨ੍ਹਾਂ ਕੋਲ ਗੇਂਦਾਂ ਦਾ ਪੂਰਾ ਸੈੱਟ ਹੈ"। ਉਹ ਕਦੇ ਸਲੋਅਰ ਬਾਲ, ਕਦੇ ਯਾਰਕਰ, ਕਦੇ ਬਾਊਂਸਰ ਜਾਂ ਪਰਫੈਕਟ ਲੈਂਥ ਨਾਲ ਬੱਲੇਬਾਜ਼ ਨੂੰ ਉਲਝਾ ਲੈਂਦੇ ਹਨ, ਜਿਸ ਕਾਰਨ ਬੱਲੇਬਾਜ਼ ਉਨ੍ਹਾਂ ਸਾਹਮਣੇ ਸੈੱਟ ਨਹੀਂ ਹੋ ਪਾਉਂਦੇ।
ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿੱਚ 500 ਵਿਕਟਾਂ ਪੂਰੀਆਂ ਕਰਨ ਤੋਂ ਸਿਰਫ਼ 11 ਵਿਕਟਾਂ ਦੂਰ ਹਨ। ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਅੱਠਵੇਂ ਭਾਰਤੀ ਗੇਂਦਬਾਜ਼ ਬਣਨ ਦੀ ਦਹਿਲੀਜ਼ 'ਤੇ ਖੜ੍ਹੇ ਹਨ। ਟੀ-20 ਅੰਤਰਰਾਸ਼ਟਰੀ ਵਿੱਚ ਬੁਮਰਾਹ ਦਾ ਰਿਕਾਰਡ ਬੇਮਿਸਾਲ ਹੈ; ਉਨ੍ਹਾਂ ਨੇ ਹੁਣ ਤੱਕ 85 ਮੈਚਾਂ ਵਿੱਚ 106 ਵਿਕਟਾਂ ਲਈਆਂ ਹਨ। ਉਨ੍ਹਾਂ ਦੀ ਇਕਨਾਮੀ ਰੇਟ 6.40 ਦੀ ਰਹੀ ਹੈ, ਜੋ ਇਸ ਫਾਰਮੈਟ ਵਿੱਚ ਕਮਾਲ ਦੀ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ- ਨਸ਼ੇ 'ਚ ਟਲੀ ਹੋ ਗਿਆ ਸਾਬਕਾ ਭਾਰਤੀ ਕ੍ਰਿਕਟਰ, ਠੋਕ'ਤੀਆਂ ਕਈ ਗੱਡੀਆਂ
ਵਿਸ਼ਵ ਚੈਂਪੀਅਨ ਗੁਕੇਸ਼ ਦੀ ਹਾਰ, ਪ੍ਰਗਿਆਨੰਦਾ ਨੇ ਦਰਜ ਕੀਤੀ ਪਹਿਲੀ ਜਿੱਤ
NEXT STORY