ਰੋਮ, (ਕੈਂਥ)— ਇਟਲੀ ਦੇ ਸ਼ਹਿਰ ਬਾਰੀ ਵਿੱਚ ਮੈਰਾਥਨ ਖੇਡ ਕਰਵਾਈ ਗਈ, ਜਿਸ ਵਿੱਚ ਸਿੱਖ ਨੋਜਵਾਨ ਹਰਪੀਤ ਸਿੰਘ ਪੂਨੀਆ ਨੇ ਹਿੱਸਾ ਲਿਆ। ਜਿਸ ਨਾਲ ਸਿੱਖ ਕੌਮ ਦਾ ਮਾਣ-ਸਤਿਕਾਰ ਹੋਰ ਵੀ ਉੱਚਾ ਹੋਇਆ।
ਹਰਪੀਤ ਸਿੰਘ ਅਮ੍ਰਿਤਧਾਰੀ ਪੂਰਨ ਸਿੱਖ ਹੈ ਜੋ ਇਟਲੀ ਦੇ ਸ਼ਹਿਰ ਬਾਰੀ ਵਿੱਚ ਰਹਿੰਦਾ ਹੈ ਅਤੇ ਬਾਰੀ ਦੇ ਇਲਾਕੇ ਵਿੱਚ ਸਿੱਖ ਧਰਮ ਦਾ ਬਹੁਤ ਘੱਟ ਪ੍ਰਚਾਰ ਹੈ। ਹਰਪੀਤ ਸਿੰਘ ਨੇ ਮੈਰਾਥਨ ਖੇਡ ਵਿੱਚ ਹਿੱਸਾ ਲਿਆ ਅਤੇ ਸਿੱਖ ਧਰਮ ਸੰਬੰਧੀ ਇਲਾਕੇ ਦੇ ਇਟਾਲੀਅਨ ਲੋਕਾਂ ਨੂੰ ਜਾਣੂ ਕਰਵਾਇਆ ਤੇ ਇਸੇ ਤਰੀਕੇ ਨਾਲ ਸਿੱਖ ਧਰਮ ਦਾ ਪ੍ਰਚਾਰ ਕੀਤਾ । ਹਰਪੀਤ ਸਿੰਘ ਦੇ ਮੈਰਾਥਨ ਖੇਡ ਵਿੱਚ ਹਿੱਸਾ ਲੈਣ ਨਾਲ ਬਾਰੀ ਇਲਾਕੇ ਦੇ ਇਟਾਲੀਅਨ ਲੋਕਾਂ ਵਿੱਚ ਸਿੱਖ ਧਰਮ ਦੀ ਕਾਫੀ ਪਹਿਚਾਣ ਸਾਹਮਣੇ ਉੱਭਰ ਕੇ ਆਈ ਹੈ। ਇਹ ਇਟਲੀ ਵਿੱਚ ਸਿੱਖ ਕੌਮ ਦੇ ਸੁਨਿਹਰੇ ਭਵਿੱਖ ਦਾ ਸੰਕੇਤ ਹੈ।
25 ਫਰਵਰੀ, 2018 ਨੂੰ ਮਨਾਇਆ ਜਾਵੇਗਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਪ੍ਰਕਾਸ਼ ਪੁਰਬ
NEXT STORY