ਸੰਯੁਕਤ ਰਾਸ਼ਟਰ (ਪੋਸਟ ਬਿਊਰੋ)- ਜੇਕਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ 2024 ਵਿੱਚ ਅਮਰੀਕੀ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਯੂਕ੍ਰੇਨ ਵਿੱਚ ਸੰਘਰਸ਼ ਨੂੰ ਸੁਲਝਾਉਣ ਲਈ ਸ਼ਾਂਤੀ ਵਾਰਤਾ ਇਸ ਸਾਲ ਸ਼ੁਰੂ ਹੋ ਸਕਦੀ ਹੈ। ਹੰਗਰੀ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰੀ ਪੀਟਰ ਸਿਜਰ ਨੇ ਇਹ ਗੱਲ ਕਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-7 ਦਿਨਾਂ 'ਚ ਦੇਖੇ ਦੁਨੀਆ ਦੇ ਸੱਤ ਅਜੂਬੇ, ਤੋੜਿਆ ਪਿਛਲਾ ਰਿਕਾਰਡ
ਉਨ੍ਹਾਂ ਨੇ ਕਿਹਾ,"ਮੈਨੂੰ ਲੱਗਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਨਿਸ਼ਚਤ ਤੌਰ 'ਤੇ ਇਸ ਸਬੰਧ ਵਿੱਚ (ਯੂਕ੍ਰੇਨ 'ਤੇ ਸ਼ਾਂਤੀ ਵਾਰਤਾ)) ਇੱਕ ਗੇਮ ਚੇਂਜਰ ਹੋਵੇਗੀ। ਮੈਨੂੰ ਲੱਗਦਾ ਹੈ ਕਿ ਜੇਕਰ ਸਾਬਕਾ ਰਾਸ਼ਟਰਪਤੀ ਟਰੰਪ ਜਿੱਤ ਜਾਂਦੇ ਹਨ ਤਾਂ ਇਸ ਸਾਲ ਹੀ ਸ਼ਾਂਤੀ ਵਾਰਤਾ ਸ਼ੁਰੂ ਹੋਣ ਦੀ ਚੰਗੀ ਸੰਭਾਵਨਾ ਹੋਵੇਗੀ।'' ਉਨ੍ਹਾਂ ਕਿਹਾ ਕਿ ਟਰੰਪ ਦੀ ਅਗਵਾਈ 'ਚ ਸੰਘਰਸ਼ 'ਤੇ ਅਮਰੀਕਾ ਦੀ ਸਥਿਤੀ ਬਦਲ ਜਾਵੇਗੀ। ਮੰਤਰੀ ਨੇ ਕਿਹਾ ਕਿ ਟਰੰਪ ਇਕਲੌਤੇ ਸੰਭਾਵੀ ਨੇਤਾ ਹਨ ਜੋ ਨੇੜਲੇ ਭਵਿੱਖ ਵਿੱਚ ਚੁਣੇ ਜਾ ਸਕਦੇ ਹਨ ਜੋ ਯੂਰਪ ਵਿੱਚ ਸ਼ਾਂਤੀ ਸਥਾਪਤ ਕਰਨ ਲਈ "ਸਫਲ ਮਿਸ਼ਨ" ਨੂੰ ਪੂਰਾ ਕਰ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ 'ਚ ਵਿਗੜੇ ਹਾਲਾਤ, ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
200 ਮਗਰਮੱਛਾਂ ਨਾਲ ਰਹਿੰਦੀ ਹੈ ਕੁੜੀ, ਮਗਰਮੱਛਾਂ ਨੂੰ ਬੱਚੀ ਉੱਤੇ ਰੇਂਗਦੇ ਹੋਏ ਦੇਖ ਹੈਰਾਨ ਹੋਏ ਲੋਕ
NEXT STORY