ਸਿਡਨੀ- ਕ੍ਰਿਸਮਸ ਤੋਂ ਪਹਿਲਾਂ ਦੀ ਸ਼ਾਮ ਸਿਡਨੀ ਦੇ ਇਕ ਸ਼ਾਪਿੰਗ ਸੈਂਟਰ ਵਿਚ ਇਕ ਹਾਦਸਾ ਹੋ ਗਿਆ। ਇਥੇ ਕ੍ਰਿਸਮਸ ਮੌਕੇ ਗਿਫਟ ਨਾਲ ਭਰੇ ਬਲੂਨ ਨੂੰ ਫੜਨ ਲਈ ਲੋਕਾਂ ਵਿਚਾਲੇ ਧੱਕਾ-ਮੁੱਕੀ ਹੋ ਗਈ, ਜਿਸ ਵਿਚ ਇਕ ਮਹਿਲਾ ਸਣੇ 4 ਲੋਕ ਜ਼ਖਮੀ ਹੋ ਗਏ। ਇਹਨਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Five people were hospitalized after a promotional Christmas event ended in a stampede at a shopping mall in Sydney. Video footage showed people jostling for balloons containing gift cards https://t.co/F9Ke33RTXP pic.twitter.com/sg5Yh7VKFz
— Reuters (@Reuters) December 24, 2019
ਇਸ ਪੂਰੀ ਘਟਨਾ ਦਾ ਇਕ ਵੀਡੀਓ ਫੁਟੇਜ ਵੀ ਜਾਰੀ ਹੋਇਆ, ਜਿਸ ਨੂੰ ਦੇਖਣ ਨਾਲ ਹਾਦਸੇ ਦੇ ਬਾਰੇ ਵਿਚ ਪਤਾ ਚੱਲ ਰਿਹਾ ਹੈ। ਇਸ ਫੁਟੇਜ ਵਿਚ ਦਿਖ ਰਿਹਾ ਹੈ ਕਿ ਕ੍ਰਿਸਮਸ ਦੇ ਮੌਕੇ 'ਤੇ ਸੈਂਟਰ ਨੂੰ ਸਜਾਇਆ ਗਿਆ ਸੀ। ਇਥੇ ਵੱਡੀ ਗਿਣਤੀ ਵਿਚ ਗਿਫਟ ਦੇ ਬਲੂਨ ਲਾਏ ਗਏ ਸਨ। ਜਦੋਂ ਭੀੜ ਇਹਨਾਂ ਬਲੂਨਸ ਦੇ ਹੇਠਾਂ ਇਕੱਠੀ ਹੋ ਗਈ ਤਾਂ ਬਲੂਨ ਛੱਡ ਦਿੱਤੇ ਗਏ। ਇਹਨਾਂ ਬਲੂਨਸ ਨੂੰ ਫੜਨ ਲਈ ਲੋਕਾਂ ਦੇ ਵਿਚਾਲੇ ਧੱਕਾ ਮੁੱਕੀ ਹੋਣ ਲੱਗੀ, ਜਿਸ ਵਿਚ ਇਹ ਲੋਕ ਜ਼ਖਮੀ ਹੋ ਗਏ।
ਬੋਰਿਸ ਜਾਨਸਨ ਦੀ ਜਿੱਤ ਨੇ ਬ੍ਰੈਗਜ਼ਿਟ ਦਾ ਰਾਹ ਕੀਤਾ ਪੱਧਰਾ
NEXT STORY