ਬੀਜਿੰਗ (ਬਿਊਰੋ): ਚੀਨ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਕੇਕੜੇ ਤੋਂ ਬਦਲਾ ਲੈਣ ਦਾ ਮਨ ਬਣਾ ਲਿਆ। ਅਸਲ ਵਿੱਚ ਇਸ ਕੇਕੜੇ ਨੇ ਉਸਦੀ ਧੀ ਨੂੰ ਕੱਟ ਲਿਆ ਸੀ। ਫਿਰ ਕੀ ਸੀ, ਉਸ ਨੇ ਕੇਕੜੇ ਤੋਂ ਬਦਲਾ ਲੈਣ ਲਈ ਇਸ ਨੂੰ ਜਿਉਂਦਾ ਹੀ ਖਾ ਲਿਆ। ਪਰ ਬਾਅਦ ਵਿਚ ਉਸ ਦੀ ਹਾਲਤ ਵਿਗੜ ਗਈ ਅਤੇ ਉਹ ਗੰਭੀਰ ਰੂਪ ਵਿਚ ਬਿਮਾਰ ਹੋ ਗਿਆ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਪੂਰਬੀ ਤੱਟੀ ਸੂਬੇ 'ਚ ਰਹਿਣ ਵਾਲੇ 39 ਸਾਲਾ ਲੂ ਨੇ ਇਕ ਛੋਟਾ ਕੇਕੜਾ ਨਿਗਲ ਲਿਆ। ਦੋ ਮਹੀਨੇ ਬਾਅਦ ਉਸ ਨੂੰ ਪਿੱਠ ਵਿੱਚ ਦਰਦ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਲੂ ਦੀ ਮੈਡੀਕਲ ਰਿਪੋਰਟ ਵਿੱਚ ਉਸ ਦੀ ਛਾਤੀ, ਪੇਟ, ਜਿਗਰ ਅਤੇ ਪਾਚਨ ਪ੍ਰਣਾਲੀ ਦੇ ਪੈਥੋਲੌਜ਼ੀ ਵਿੱਚ ਬਦਲਾਅ ਦਿਖਾਇਆ ਗਿਆ ਸੀ। ਪਰ ਡਾਕਟਰ ਅਜਿਹਾ ਹੋਣ ਪਿੱਛੇ ਦੇ ਸਹੀ ਕਾਰਨ ਦਾ ਪਤਾ ਲਗਾਉਣ ਵਿਚ ਅਸਰਮੱਥ ਸਨ।
ਪੜ੍ਹੋ ਇਹ ਅਹਿਮ ਖ਼ਬਰ- ਪੰਜ ਦੇਸ਼ ਅਤੇ 5400 ਕਿਲੋਮੀਟਰ ਦੀ ਯਾਤਰਾ, ਹੱਜ ਲਈ 'ਪੈਦਲ' ਨਿਕਲਿਆ ਨੌਜਵਾਨ (ਵੀਡੀਓ)
ਪਤਨੀ ਨੇ ਡਾਕਟਰ ਨੂੰ ਦੱਸੀ ਸਾਰੀ ਗੱਲ
ਹਸਪਤਾਲ ਦੇ ਪਾਚਨ ਪ੍ਰਣਾਲੀ ਵਿਭਾਗ ਦੇ ਨਿਰਦੇਸ਼ਕ ਡਾਕਟਰ ਕਾਓ ਕਿਆਨ ਨੇ ਕਿਹਾ ਕਿ ਅਸੀਂ ਉਸ ਨੂੰ ਵਾਰ-ਵਾਰ ਪੁੱਛਿਆ ਕੀ ਉਸ ਨੇ ਕਦੇ ਕੋਈ ਅਸਾਧਾਰਨ ਚੀਜ਼ ਖਾਧੀ ਹੈ। ਕੋਈ ਵੀ ਚੀਜ਼ ਜੋ ਐਲਰਜੀ ਦਾ ਕਾਰਨ ਬਣ ਸਕਦੀ ਹੋਵੇ। ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ। ਬਾਅਦ ਵਿੱਚ ਲੂ ਦੀ ਪਤਨੀ ਨੇ ਸਾਰੀ ਕਹਾਣੀ ਦੱਸੀ। ਫਿਰ ਵਿਅਕਤੀ ਨੇ ਕਬੂਲ ਕੀਤਾ ਕਿ ਉਸ ਨੇ ਕੇਕੜੇ ਨੂੰ ਜ਼ਿੰਦਾ ਖਾ ਕੇ ਬਦਲਾ ਲਿਆ ਸੀ।
ਡਾਕਟਰਾਂ ਨੇ ਕੀਤਾ ਸਾਵਧਾਨ
ਡਾਕਟਰ ਕਾਓ ਨੇ ਕਿਹਾ ਕਿ ਆਦਮੀ ਦੀ ਧੀ ਨੂੰ ਇੱਕ ਛੋਟੇ ਕੇਕੜੇ ਨੇ ਉਸ ਸਮੇਂ ਕੱਟਿਆ ਸੀ ਜਦੋਂ ਉਹ ਪਾਣੀ ਦੀ ਧਾਰਾ ਨੂੰ ਪਾਰ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੂੰ ਗੁੱਸਾ ਆ ਗਿਆ। ਖੂਨ ਦੀਆਂ ਜਾਂਚਾਂ ਨੇ ਦਿਖਾਇਆ ਕਿ ਲੂ ਨੂੰ ਘੱਟੋ-ਘੱਟ ਤਿੰਨ ਇਨਫੈਕਸ਼ਨ ਸਨ, ਜਿਨ੍ਹਾਂ ਵਿਚ ਕੱਚਾ ਮਾਸ ਖਾਣ ਤੋਂ ਬਾਅਦ ਇਲਾਜ ਆਸਾਨ ਹੁੰਦਾ ਹੈ। ਉਹ ਵਿਅਕਤੀ ਉਦੋਂ ਤੋਂ ਠੀਕ ਹੈ ਪਰ ਡਾਕਟਰਾਂ ਨੇ ਲੋਕਾਂ ਨੂੰ ਜ਼ਿੰਦਾ ਕੇਕੜਾ ਖਾਣ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ। ਉਂਝ ਚੀਨ ਵਿੱਚ ਕੇਕੜਾ ਖਾਣਾ ਆਮ ਗੱਲ ਹੈ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜੈਸ਼ੰਕਰ ਨਾਲ ਯੂਕ੍ਰੇਨ ਜੰਗ ਅਤੇ ਅੱਤਵਾਦੀ ਮੁੱਦਿਆ 'ਤੇ ਕੀਤੀ ਚਰਚਾ
NEXT STORY