ਮਨੀਲਾ— ਦੱਖਣੀ ਫਿਲਪੀਨ 'ਚ ਪਿਛਲੇ ਹਫਤੇ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 21 ਹੋ ਗਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮਿੰਡਾਨਾਵ ਟਾਪੂ 'ਤੇ ਵੱਖ-ਵੱਖ ਦਿਨ ਆਏ 6.6 ਤੇ 6.5 ਤੀਬਰਾ ਦੇ ਭੂਚਾਲ ਨਾਲ ਕਈ ਇਮਾਰਤਾਂ ਤਬਾਹ ਹੋ ਗਈਆਂ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ।
ਦੇਸ਼ ਦੀ ਰਾਸ਼ਟਰੀ ਆਪਦਾ ਪ੍ਰੀਸ਼ਦ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਕੁਝ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਇਹ ਲਾਸ਼ਾਂ ਮਲਬੇ 'ਚ ਦੱਬੀਆਂ ਮਿਲੀਆਂ। ਪ੍ਰੀਸ਼ਦ ਨੇ ਕਿਹਾ ਕਿ ਭੂਚਾਲ ਦੇ ਕਾਰਨ 432 ਲੋਕ ਜ਼ਖਮੀ ਹੋਏ ਹਨ ਤੇ ਦੋ ਲੋਕ ਅਜੇ ਵੀ ਲਾਪਤਾ ਹਨ। ਬਚਾਅ ਕਰਮਚਾਰੀ ਅਜੇ ਵੀ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਣ 'ਚ ਲੱਗੇ ਹੋਏ ਹਨ।
ਥਾਈਲੈਂਡ 'ਚ ਪੀ.ਐੱਮ. ਮੋਦੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
NEXT STORY