ਮਨੀਲਾ, (ਭਾਸ਼ਾ)— ਫਿਲਪੀਨਜ਼ ਦੇ ਬਿਲਿਰਨ ਟਾਪੂ 'ਚ ਤੂਫਾਨ 'ਕਾਈ-ਟਕ' ਤੋਂ ਬਾਅਦ ਜ਼ਮੀਨ ਖਿਸਕ ਗਈ, ਜਿਸ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਲਿਰਨ ਦੇ ਸੂਬਾਈ ਆਫਤ ਪ੍ਰਬੰਧਨ ਕਰਮਚਾਰੀ ਨੇ ਕਿਹਾ, ''ਬਿਲਿਰਨ ਦੇ 4 ਨਗਰਾਂ 'ਚ ਜ਼ਮੀਨ ਖਿਸਕਣ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਅਸੀਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਲੇਯਤੇ ਟਾਪੂ ਦੇ ਪੂਰਬੀ ਟਾਪੂ ਦੇ ਗਵਰਨਰ ਗੇਰਾਰਡੋ ਨੇ ਵੀ ਇਕ ਟੀ. ਵੀ. ਇੰਟਰਵਿਊ 'ਚ ਮ੍ਰਿਤਕਾਂ ਦੀ ਗਿਣਤੀ ਦੱਸੀ ਹੈ।
ਹੜਤਾਲ ਕਾਰਨ ਇਜ਼ਰਾਈਲ ਦੇ ਮੁੱਖ ਹਵਾਈ ਅੱਡੇ 'ਤੇ ਉਡਾਣਾਂ ਹੋਈਆਂ ਪ੍ਰਭਾਵਿਤ
NEXT STORY