ਬੀਜਿੰਗ- ਮੌਜੂਦਾ ਸਮੇਂ ਵਿਚ ਬੱਚੇ ਪੜ੍ਹਾਈ ਦੀ ਬਜਾਏ ਫੋ਼ਨ ਵਿਚ ਜ਼ਿਆਦਾ ਸਮਾਂ ਬਤੀਤ ਕਰਦੇ ਹਨ। ਹਾਲ ਹੀ ਵਿਚ ਚੀਨੀ ਸਕੂਲ ਵਿਦਿਆਰਥੀਆਂ ਵਿੱਚ ਫ਼ੋਨ ਦੀ ਲਤ ਨਾਲ ਲੜਨ ਲਈ ਇੱਕ ਦਲੇਰਾਨਾ ਕਦਮ ਚੁੱਕ ਰਹੇ ਹਨ। ਇਸ ਉਪਰਾਲੇ ਤਹਿਤ ਸਕੂਲਾਂ ਵਿਚ ਬੱਚਿਆਂ ਨੂੰ ਇਕ ਵੀਡੀਓ ਦਿਖਾਈ ਜਾ ਰਹੀ ਹੈ ਜਿਸ ਵਿਚ ਸ਼ਕਤੀਸ਼ਾਲੀ ਜਾਗਰੂਕਤਾ ਵੀਡੀਓ ਸਕ੍ਰੀਨ ਸਮੇਂ ਅਤੇ ਪੜ੍ਹਾਈ ਦੇ ਸਮੇਂ ਵਿਚਕਾਰ ਬਿਲਕੁਲ ਅੰਤਰ ਨੂੰ ਉਜਾਗਰ ਕਰਦੀ ਹੈ। ਸਾਡੇ ਦੇਸ਼ ਦੇ ਹਰ ਸਕੂਲ ਵਿੱਚ ਇਸਦਾ ਅਭਿਆਸ ਕੀਤਾ ਜਾਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਚੋਣ ਜਿੱਤਣ ਤੋਂ ਬਾਅਦ Mark Carney ਨੇ Trump 'ਤੇ ਵਿੰਨ੍ਹਿਆ ਨਿਸ਼ਾਨਾ
ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਜਦੋਂ ਇਕ ਕੁੜੀ ਪੜ੍ਹਾਈ ਦੀ ਬਜਾਏ ਫ਼ੋਨ ਦੀ ਚੋਣ ਕਰਦੀ ਹੈ ਅਤੇ ਜ਼ਿਆਦਾ ਸਮਾਂ ਉਸ 'ਤੇ ਹੀ ਬਤੀਤ ਕਰਦੀ ਹੈ ਤਾਂ ਉਸ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ। ਨਾਲ ਹੀ ਉਸ ਨੂੰ ਨੌਕਰੀ ਵੀ ਕੋਈ ਖਾਸ ਨਹੀਂ ਮਿਲਦੀ ਅਤੇ ਉਸ ਦੀ ਤਨਖਾਹ ਵੀ ਘੱਟ ਹੁੰਦੀ ਹੈ। ਇਸ ਦੇ ਉਲਟ ਜਦੋਂ ਕੁੜੀ ਫ਼ੋਨ ਦੀ ਬਜਾਏ ਪੜ੍ਹਾਈ ਦੀ ਚੋਣ ਕਰਦੀ ਹੈ ਤਾਂ ਉਹ ਜ਼ਿੰਦਗੀ ਵਿਚ ਤਰੱਕੀ ਕਰਦੀ ਹੈ ਅਤੇ ਇਕ ਵਧੀਆ ਨੌਕਰੀ ਕਰਦੀ ਹੈ, ਜਿਸ ਵਿਚ ਉਸ ਦੀ ਤਨਖਾਹ ਵੀ ਵੱਧ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਇਟਲੀ 'ਚ ਅੰਮ੍ਰਿਤ ਸੰਚਾਰ ਸਮਾਗਮ, 30 ਪ੍ਰਾਣੀਆ ਨੇ ਪ੍ਰਾਪਤ ਕੀਤੀ ਅੰਮ੍ਰਿਤ ਦੀ ਦਾਤ
NEXT STORY