ਸੈਕਰਾਮੈਂਟੋ, (ਰਾਜ ਗੋਗਨਾ)—'ਇੰਡੋ ਵੈਲੀ ਅਮੈਰੀਕਨ ਚੈਂਬਰ ਆਫ ਕਾਮਰਸ ਸੈਕਰਾਮੈਂਟੋ' ਵਲੋਂ ਬੀਤੇ ਦਿਨ ਐਲਕ ਗਰੋਵ ਸਿਟੀ ਦੇ ਰੀਜਨਲ ਪਾਰਕ 'ਚ ਪਿਕਨਿਕ ਮਨਾਈ ਗਈ।ਇਸ ਮੌਕੇ ਡੀ. ਜੇ., ਲਾਈਵ ਮਿਊਜ਼ਿਕ , ਗਿੱਧਾ-ਭੰਗੜਾ , ਤਾਸ਼ ਦੀਆਂ ਬਾਜ਼ੀਆਂ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ, ਜਿੱਥੇ ਪੰਜਾਬੀ ਭਾਈਚਾਰੇ ਤੋਂ ਇਲਾਵਾ ਦੂਜੇ ਲੋਕਾਂ ਨੇ ਵੀ ਭਾਰਤੀ ਭੋਜਨ ਦਾ ਸਵਾਦ ਮਾਣਿਆ।
ਇਵਾਕ, ਅਮੈਰੀਕਨ ਪੰਜਾਬੀ ਸੀਨੀਅਰਸ, ਪੰਜਾਬੀ ਸਾਹਿਤ ਸਭਾ ਅਤੇ ਹੋਰ ਵੀ ਕਈ ਸਥਾਈ ਸੰਸਥਾਵਾਂ ਦੇ ਸਹਿਯੋਗ ਨਾਲ ਭਰਵੇਂ ਇਕੱਠ 'ਚ ਪਿਕਨਿਕ ਮਨਾਈ ਗਈ ਸੀ। ਇਸ ਮੌਕੇ ਐਲਕ ਗਰੋਵ ਸਿਟੀ ਦੇ ਮੇਅਰ ਮਿ. ਸਟੀਵ ਲੀ ਅਤੇ ਉੱਘੇ ਸਿੱਖ ਆਗੂ ਗੁਰਜਤਿੰਦਰ ਸਿੰਘ ਰੰਧਾਵਾ, ਦਲਜੀਤ ਸਿੰਘ ਸੰਧੂ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ, ਇਸ ਮੌਕੇ ਇਵਾਕ ਦੇ ਮੌਜੂਦਾ ਪ੍ਰਧਾਨ ਲਖਵਿੰਦਰ ਕੌਰ ਨਿੱਕੀ ਅਤੇ ਚੇਅਰਮੈਨ ਕਮ. ਸਕੱਤਰ ਸੁਖਚੈਨ ਸਿੰਘ ਜੀ ਤੋਂ ਇਲਾਵਾ ਹੋਰ ਕਈ ਸਿੱਖ ਆਗੂ ਪਹੁੰਚੇ ਹੋਏ ਸਨ।
ਪਾਕਿ : ਸੰਸਦ 'ਚ ਨਹੀਂ ਪਹੁੰਚੇ ਇਮਰਾਨ ਖਾਨ, ਜੰਮ ਕੇ ਮਚਿਆ ਹੰਗਾਮਾ
NEXT STORY