ਇੰਟਰਨੈਸ਼ਨਲ ਡੈਸਕ- ਪੱਛਮੀ ਵੈਨੇਜ਼ੂਏਲਾ 'ਚ ਤਾਚਿਰਾ ਦੇ ਪੈਰਾਮਿਲੋ ਹਵਾਈ ਅੱਡੇ 'ਤੇ ਬੁੱਧਵਾਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਟੇਕਆਫ ਦੀ ਕੋਸ਼ਿਸ਼ ਕਰ ਰਿਹਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਜਹਾਜ਼ ਨੇ ਰਨਵੇਅ 'ਤੇ ਤੇਜ਼ੀ ਨਾਲ ਦੌੜਣਾ ਸ਼ੁਰੂ ਕੀਤਾ ਪਰ ਕੁਝ ਹੀ ਪਲਾਂ 'ਚ ਕੰਟਰੋਲ ਗੁਆ ਬੈਠਾ ਅਤੇ ਜ਼ਮੀਨ 'ਤੇ ਡਿੱਗਦੇ ਸਾਰ ਹੀ ਅੱਗ ਲੱਗ ਗਈ। ਜਹਾਜ਼ 'ਚ ਸਵਾਰ 2 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਭਾਈ ਦੂਜ 'ਤੇ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਕਰਜ਼ ਤੋਂ ਮਿਲੇਗੀ ਰਾਹਤ
ਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਸਥਾ (ਆਈਐੱਨਏਸੀ) ਨੇ ਇਹ ਜਾਣਕਾਰੀ ਦਿੱਤੀ। ਆਈਐੱਨਏਸੀ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ,''ਸੰਬੰਧਤ ਪ੍ਰੋਟੋਕਾਲ ਤੁਰੰਤ ਸਰਗਰਮ ਕਰ ਦਿੱਤੇ ਗਏ ਅਤੇ ਹਵਾਈ ਅੱਡੇ ਦੇ ਹਵਾਬਾਜ਼ੀ ਫਾਇਰ ਵਿਭਾਗ ਨੇ ਹਾਦਸੇ 'ਤੇ ਤੁਰੰਤ ਕਾਰਵਾਈ ਕੀਤੀ।'' ਏਜੰਸੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਈਨਾ ਈਸਟਰਨ ਏਅਰਲਾਈਨਜ਼ ਦੀਆਂ ਉਡਾਣਾਂ 9 ਨਵੰਬਰ ਤੋਂ ਫਿਰ ਸ਼ੁਰੂ
NEXT STORY