ਵੈੱਬ ਡੈਸਕ- ਇਸ ਸਾਲ ਭਾਈ ਦੂਜ 23 ਅਕਤੂਬਰ (ਵੀਰਵਾਰ) ਨੂੰ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਟਿੱਕਾ ਲਗਾਉਂਦੀਆਂ ਹਨ ਅਤੇ ਉਨ੍ਹਾਂ ਦੀ ਖੁਸ਼ਹਾਲੀ, ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਜੋਤਿਸ਼ ਅਨੁਸਾਰ, ਇਸ ਸਾਲ ਭਾਈ ਦੂਜ ਨੂੰ ਚੰਦਰਮਾ ਬ੍ਰਿਸ਼ਚਕ ਰਾਸ਼ੀ 'ਚ ਦਾਖਲ ਹੋ ਰਿਹਾ ਹੈ, ਜਿਸ ਦੇ ਸਵਾਮੀ ਮੰਗਲ ਹਨ। ਚੰਦਰਮਾ ਦੀ ਇਹ ਤੀਬਰ ਚਾਲ ਕਈ ਰਾਸ਼ੀਆਂ ਲਈ ਅਗਲੇ ਡੇਢ ਦਿਨਾਂ 'ਚ ਲਾਭਦਾਇਕ ਰਹੇਗੀ। ਆਓ ਜਾਣੀਏ ਕਿ ਕਿਹੜੀਆਂ ਰਾਸ਼ੀਆਂ ਨੂੰ ਭਾਈ ਦੂਜ ਦੇ ਦਿਨ ਹੋਵੇਗਾ ਵੱਡਾ ਫਾਇਦਾ:
1. ਮੇਸ਼ (Aries)
ਮੇਸ਼ ਰਾਸ਼ੀ ਵਾਲਿਆਂ ਲਈ ਭਾਈ ਦੂਜ ਦੇ ਦਿਨ ਰਿਸ਼ਤਿਆਂ 'ਚ ਸੁਧਾਰ ਹੋਣ ਦੇ ਯੋਗ ਹਨ। ਵਿਆਹੁਤਾ ਜੀਵਨ 'ਚ ਸਹਿਮਤੀ ਅਤੇ ਸਮਝਦਾਰੀ ਵਧੇਗੀ। ਕੰਮਕਾਜ ਜਾਂ ਬਿਜ਼ਨੈੱਸ 'ਚ ਨਵੇਂ ਕੰਟਰੈਕਟ ਜਾਂ ਡੀਲ ਮਿਲਣ ਦੀ ਸੰਭਾਵਨਾ ਹੈ। ਸਫ਼ਲਤਾ ਲਈ ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਹਾਲਾਂਕਿ ਕਿਸੇ ਗੱਲ 'ਤੇ ਬਹਿਸ ਕਰਨ ਤੋਂ ਬਚੋ। ਯਾਤਰਾ ਦੇ ਯੋਗ ਵੀ ਬਣ ਰਹੇ ਹਨ, ਜੋ ਲਾਭਦਾਇਕ ਰਹੇਗੀ। ਦਿਨ ਸਕਾਰਾਤਮਕ ਰਹੇਗਾ, ਬੋਲਚਾਲ 'ਤੇ ਸੰਜਮ ਰੱਖੋ।
2. ਧਨੁ (Sagittarius)
ਧਨੁ ਰਾਸ਼ੀ ਵਾਲਿਆਂ ਲਈ ਚੰਦਰਮਾ ਦਾ ਗੋਚਰ ਲਾਭਕਾਰੀ ਰਹੇਗਾ। ਮਿਹਨਤ ਨਾਲ ਤਰੱਕੀ ਹੋਵੇਗੀ। ਪੁਰਾਣੇ ਕੰਮਾਂ ਦੇ ਨਤੀਜੇ ਤੁਹਾਡੇ ਪੱਖ 'ਚ ਆਉਣਗੇ। ਨੌਕਰੀ 'ਚ ਪ੍ਰਮੋਸ਼ਨ ਜਾਂ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ। ਭੈਣ-ਭਰਾ ਦੇ ਸਹਿਯੋਗ ਨਾਲ ਕੋਈ ਅਧੂਰਾ ਕੰਮ ਪੂਰਾ ਹੋਵੇਗਾ। ਸਿਹਤ ਬਿਹਤਰ ਰਹੇਗੀ ਅਤੇ ਕਰਜ਼ ਤੋਂ ਰਾਹਤ ਮਿਲ ਸਕਦੀ ਹੈ। ਪਰਿਵਾਰ 'ਚ ਮਾਨ-ਸਤਿਕਾਰ ਵਧੇਗਾ।
3. ਕੁੰਭ (Aquarius)
ਕੁੰਭ ਰਾਸ਼ੀ ਵਾਲਿਆਂ ਲਈ ਚੰਦਰਮਾ ਆਰਥਿਕ ਲਾਭ ਲਿਆਉਣ ਵਾਲਾ ਹੈ। ਰੁਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਆਮਦਨੀ ਦਾ ਨਵਾਂ ਸਰੋਤ ਬਣ ਸਕਦਾ ਹੈ। ਪਰਿਵਾਰਕ ਮਾਮਲਿਆਂ 'ਚ ਤੁਹਾਡੀ ਭੂਮਿਕਾ ਨਿਰਣਾਇਕ ਹੋਵੇਗੀ। ਨੌਕਰੀ 'ਚ ਤਰੱਕੀ ਅਤੇ ਇੱਜ਼ਤ ਵਧੇਗੀ। ਵਪਾਰ ਕਰਨ ਵਾਲਿਆਂ ਲਈ ਵੀ ਇਹ ਸਮਾਂ ਚੰਗਾ ਮੰਨਿਆ ਜਾ ਰਿਹਾ ਹੈ।
ਜੋਤਿਸ਼ 'ਚ ਚੰਦਰਮਾ ਦਾ ਮਹੱਤਵ
ਚੰਦਰਮਾ ਮਨ, ਭਾਵਨਾਵਾਂ, ਮਾਂ ਅਤੇ ਮਾਨਸਿਕ ਹਾਲਤ ਦਾ ਪ੍ਰਤੀਕ ਹੈ। ਇਹ ਮਨ ਦੀ ਚੰਚਲਤਾ, ਸੰਵੇਦਨਸ਼ੀਲਤਾ ਅਤੇ ਮਨੋਬਲ ਦਾ ਪ੍ਰਤੀਨਿਧੀਤੱਵ ਕਰਦਾ ਹੈ। ਇਸ ਦੇ ਨਾਲ ਨਾਲ ਚੰਦਰਮਾ ਜਲ, ਦੁੱਧ ਅਤੇ ਜਲ ਨਾਲ ਸੰਬੰਧਤ ਚੀਜ਼ਾਂ ਨਾਲ ਵੀ ਜੁੜਿਆ ਹੋਇਆ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ 'ਚ ਖੁਸ਼ੀਆਂ ਲਿਆਉਂਦਾ ਹੈ ਸ਼ੀਸ਼ਾ, ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY