ਓਹੀਓ— ਅਮਰੀਕਾ ਦੇ ਓਹੀਓ ਟਾਪੂ ਕੋਲ ਛੋਟੀ ਹਵਾਈ ਪੱਟੀ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਇਕ ਸਕਾਈ ਡਾਈਵਿੰਗ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ, ਜਿਸ ਕਾਰਨ ਉਸ 'ਚ ਸਵਾਰ ਸਾਰੇ 11 ਲੋਕਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਹਾਦਸੇ 'ਚ ਪਹਿਲਾਂ 9 ਲੋਕਾਂ ਦੇ ਮਰਨ ਦੀ ਸੂਚਨਾ ਮਿਲੀ ਸੀ, ਜਿਸ 'ਚ 3 ਕੰਪਨੀ ਦੇ ਗਾਹਕ ਅਤੇ 6 ਕਰਮਚਾਰੀ ਸ਼ਾਮਲ ਸਨ। ਹਵਾਈ ਆਵਾਜਾਈ ਵਿਭਾਗ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਅਧਿਕਾਰੀਆਂ ਨੇ ਬਾਅਦ 'ਚ ਪੁਸ਼ਟੀ ਕੀਤੀ ਕਿ ਜਹਾਜ਼ 'ਚ ਸਵਾਰ ਸਾਰੇ 11 ਲੋਕ ਮਾਰੇ ਗਏ ਹਨ। ਦੋ ਇੰਜਣਾਂ ਵਾਲੇ ਇਸ ਬੀਚਕ੍ਰਾਫਟ ਕਿੰਗ ਏਅਰ ਜਹਾਜ਼ ਨੇ ਦਿੱਲੀਂਘਮ ਏਅਰਫੀਲਡ ਤੋਂ ਉਡਾਣ ਭਰੀ ਸੀ।
ਮੋਦੀ ਜਾਪਾਨ 'ਚ ਟਰੰਪ ਨੂੰ ਮਿਲਣਗੇ, ਮੁੱਦੇ ਤੈਅ ਕਰਨ ਭਾਰਤ ਆਉਣਗੇ ਮਾਈਕ ਪੋਂਪੀਓ
NEXT STORY