ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਕੇਪ ਕੌਡ ਦੇ ‘ਪ੍ਰੋਵਿੰਸਟਾਊਨ ਮਿਉਂਸਪਲ’ ਹਵਾਈ ਅੱਡੇ ’ਤੇ ਐਤਵਾਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿਚ ਸਿਰਫ਼ ਪਾਇਲਟ ਹੀ ਸਵਾਰ ਸੀ।
ਇਕ ਪ੍ਰੈੱਸ ਨੋਟ ਵਿਚ ਕਿਹਾ ਗਿਆ ਹੈ ਕਿ ਇਹ ਘਟਨਾ ਕੇਪ ਕੌਡ ਦੇ ਦੱਖਣੀ ਸਿਰੇ ’ਤੇ ਸਥਿਤ ਸਮੁੰਦਰ ਨੇੜਲੇ ਇਲਾਕੇ ’ਚ ਵਾਪਰੀ। ਰਿਪੋਰਟ ਅਨੁਸਾਰ ਹਾਦਸੇ ਕਾਰਨ ਜਹਾਜ਼ ਨੂੰ ਅੱਗ ਲੱਗ ਗਈ, ਜਿਸ ’ਤੇ ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਕਰਮਚਾਰੀਆਂ ਨੇ ਕਾਫੀ ਮੁਸ਼ਕੱਤ ਤੋਂ ਬਾਅਦ ਕਾਬੂ ਪਾ ਲਿਆ, ਪਰ ਪਾਇਲਟ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ‘ਪ੍ਰੋਵਿੰਸਟਾਊਨ’ ਬੋਸਟਨ ਤੋਂ ਲੱਗਭਗ 80 ਕਿਲੋਮੀਟਰ (50 ਮੀਲ) ਦੱਖਣ-ਪੂਰਬ ਵਿਚ ਕੇਪ ਕੌਡ ਦੇ ਆਖਰੀ ਸਿਰੇ ’ਤੇ ਸਥਿਤ ਹੈ।
ਈਰਾਨ 'ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 35 ਲੋਕਾਂ ਦੀ ਮੌਤ, 1200 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
NEXT STORY