ਕਾਠਮੰਡੂ- ਨੇਪਾਲ ਦੀ ਸ਼ੇਰ ਬਹਾਦੁਰ ਦੇਉਬਾ ਸਰਕਾਰ ਨੇ ਮੰਗਲਵਾਰ ਨੂੰ ਕੇ. ਪੀ. ਸ਼ਰਮਾ ਓਲੀ ਸਰਕਾਰ ਵਲੋਂ ਨਿਯੁਕਤ ਰਾਜਦੂਤਾਂ ਸਮੇਤ ਭਾਰਤ ਤੋਂ ਰਾਜਦੂਤ ਨੀਲਾਂਬਰ ਆਚਾਰਿਆ ਨੂੰ ਵਾਪਸ ਸੱਦਣ ਦਾ ਫੈਸਲਾ ਕੀਤਾ ਸੀ। ਮੰਗਲਵਾਰ ਸ਼ਾਮ ਨੂੰ ਕੈਬਨਿਟ ਦੀ ਮੀਟਿੰਗ ਵਿਚ ਨੇਪਾਲ ਨੇ ਭਾਰਤ, ਚੀਨ, ਅਮਰੀਕਾ, ਬ੍ਰਿਟੇਨ ਅਤੇ ਹੋਰਨਾਂ ਦੇ 12 ਰਾਜਦੂਤਾਂ ਨੂੰ ਵਾਪਸ ਸੱਦਣ ਦਾ ਫੈਸਲਾ ਕੀਤਾ ਹੈ। ਓਲੀ ਨੇ ਸਾਬਕਾ ਮੰਤਰੀ ਆਚਾਰਿਆ ਨੂੰ ਨਵੀਂ ਦਿੱਲੀ ਵਿਚ ਨੇਪਾਲ ਦਾ ਰਾਜਦੂਤ ਨਿਯੁਕਤ ਕੀਤਾ ਸੀ।
ਨਾਰਾਇਣ ਖੜਕਾ ਨੇਪਾਲ ਦੇ ਨਵੇਂ ਵਿਦੇਸ਼ ਮੰਤਰੀ ਨਿਯੁਕਤ
ਕਾਨੂੰਨ, ਨਿਆਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਗਿਆਨੇਂਦਰ ਬਹਾਦੁਰ ਕਾਰਕੀ ਨੇ ਕਿਹਾ ਕਿ ਡਿਪਲੋਮੈਟ ਸੇਵਾ ਤੋਂ ਨਿਯੁਕਤ ਬਾਕੀ ਰਾਜਦੂਤ ਆਪਣੀ ਨੌਕਰੀ ਜਾਰੀ ਰੱਖਣਗੇ। ਉਧਰ, ਨੇਪਾਲੀ ਕਾਂਗਰਸ ਦੇ ਸੀਨੀਅਰ ਨੇਤਾ ਨਾਰਾਇਣ ਖੜਕਾ ਨੂੰ ਨੇਪਾਲ ਦਾ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ। ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦੀ ਅਗਵਾਈ ਵਾਲੀ ਸਰਕਾਰ ਦੀ ਸਿਫਾਰਸ਼ ’ਤੇ ਖੜਕਾ ਦੀ ਨਿਯੁਕਤੀ ਕੀਤੀ। ਅਜੇ ਤੱਕ ਵਿਦੇਸ਼ ਮੰਤਰੀ ਦਾ ਇੰਚਾਰਜ ਪ੍ਰਧਾਨ ਮੰਤਰੀ ਕੋਲ ਸੀ।
ਅਫਗਾਨਿਸਤਾਨ ਦੇ ਦੂਤ ਨੂੰ ਲੈ ਕੇ ਸੰਯੁਕਤ ਰਾਸ਼ਟਰ ’ਚ ਟਕਰਾਅ ਦੇ ਹਾਲਾਤ
NEXT STORY