ਇੰਟਰਨੈਸ਼ਨਲ ਡੈਸਕ : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ 3 ਦਿਨਾਂ ਆਸਟ੍ਰੇਲੀਆ ਫੇਰੀ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ। ਭਾਰਤ ਅਤੇ ਆਸਟ੍ਰੇਲੀਆ ਨੇ ਦੁਵੱਲੇ ਸਬੰਧਾਂ ਨੂੰ ਨਵੀਂ ਮਜ਼ਬੂਤੀ ਦਿੰਦੇ ਹੋਏ ਸਿਵਲ ਪ੍ਰਮਾਣੂ ਊਰਜਾ, ਰੱਖਿਆ, ਸਮੁੰਦਰੀ ਸੁਰੱਖਿਆ, ਮਹੱਤਵਪੂਰਨ ਖਣਿਜ, ਸਾਈਬਰ ਟੈਕਨਾਲੋਜੀ ਅਤੇ ਵਪਾਰ ਸਮੇਤ 18 ਮਹੱਤਵਪੂਰਨ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਚੀਨ ਦੀ ਵਧਦੀ ਹਮਲਾਵਰਤਾ ਦੇ ਮੱਦੇਨਜ਼ਰ, ਭਾਰਤ ਅਤੇ ਆਸਟ੍ਰੇਲੀਆ ਹੁਣ ਇੱਕ-ਦੂਜੇ ਦੇ ਸਹਿਯੋਗ ਨਾਲ ਆਪਣੀ ਰਣਨੀਤਕ ਤਾਕਤ ਵਧਾਉਣ 'ਤੇ ਜ਼ੋਰ ਦੇ ਰਹੇ ਹਨ।
ਇਸ ਦੌਰੇ ਦੌਰਾਨ 'ਰੱਖਿਆ 'ਤੇ ਇੱਕ ਸਾਂਝਾ ਘੋਸ਼ਣਾ ਪੱਤਰ' ਸਹੀਬੱਧ ਕੀਤਾ ਗਿਆ ਹੈ, ਜਿਸਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਜਾਣਕਾਰੀ ਸਾਂਝੀ ਕਰਨਾ ਅਤੇ ਰੱਖਿਆ ਅਭਿਆਸਾਂ ਨੂੰ ਹੋਰ ਗੁੰਝਲਦਾਰ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ। ਦੋਵਾਂ ਦੇਸ਼ਾਂ ਨੇ ਹਿੰਦ-ਪ੍ਰਸ਼ਾਂਤ (Indo-Pacific) ਖੇਤਰ ਵਿੱਚ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਵਿਵਾਦਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ ਦੀ ਵਚਨਬੱਧਤਾ ਦੁਹਰਾਈ ਹੈ। ਸਭ ਤੋਂ ਹੈਰਾਨੀਜਨਕ ਪਹਿਲੂ ਇਹ ਰਿਹਾ ਹੈ ਕਿ ਦੋਵੇਂ ਦੇਸ਼ ਹੁਣ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਰੱਖਿਆ ਵਿਕਾਸ ਬਾਰੇ ਆਪਸੀ ਸਲਾਹ-ਮਸ਼ਵਰਾ ਕਰਨ ਲਈ ਸਹਿਮਤ ਹੋਏ ਹਨ। ਮਾਹਰਾਂ ਅਨੁਸਾਰ ਇਹ ਭਾਸ਼ਾ ਲਗਭਗ ਇੱਕ 'ਗੱਠਜੋੜ' ਵਰਗੀ ਹੈ, ਜੋ ਕਿ ਭਾਰਤ ਦੀ ਦਹਾਕਿਆਂ ਪੁਰਾਣੀ ਕਿਸੇ ਵੀ ਗੱਠਜੋੜ ਤੋਂ ਦੂਰ ਰਹਿਣ ਦੀ ਨੀਤੀ ਵਿੱਚ ਇੱਕ ਵੱਡੀ ਤਬਦੀਲੀ ਨੂੰ ਦਰਸਾਉਂਦੀ ਹੈ।
ਇੱਕ ਹੋਰ ਵੱਡੀ ਪ੍ਰਾਪਤੀ ਸਿਵਲ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਹੋਈ ਹੈ, ਜਿੱਥੇ ਆਸਟ੍ਰੇਲੀਆ ਭਾਰਤ ਨੂੰ ਯੂਰੇਨੀਅਮ ਵੇਚਣ ਲਈ ਸਹਿਮਤ ਹੋ ਗਿਆ ਹੈ। ਦਰਅਸਲ ਭਾਰਤ ਨੂੰ ਯੂਰੇਨੀਅਨ ਵੇਚਣ ਦਾ ਇਤਿਹਾਸ ਲੰਬਾ ਅਤੇ ਪੇਚੀਦਾ ਰਿਹਾ ਹੈ, ਕਿਉਂਕਿ ਭਾਰਤ ਨੂੰ ਅਕਸਰ ਖਰੀਦਦਾਰ ਦੇ ਤੌਰ 'ਤੇ ਇਸ ਲਈ ਠੁਕਰਾ ਦਿੱਤਾ ਜਾਂਦਾ ਸੀ, ਕਿਉਂਕਿ ਉਸ ਨੇ ਪ੍ਰਮਾਣੂ ਅਪ੍ਰਸਾਰ ਸੰਧੀ (NPT) 'ਤੇ ਦਸਤਖਤ ਨਹੀਂ ਕੀਤੇ ਸਨ। ਦੂਜੇ ਪਾਸੇ ਭਾਰਤ ਨੇ ਵਾਰ-ਵਾਰ ਇਹ ਤਰਕ ਦਿੱਤਾ ਹੈ ਕਿ ਭਾਵੇਂ ਹੀ ਉਹ NPT ਦਾ ਹਿੱਸਾ ਨਹੀਂ ਰਿਹਾ ਹੈ, ਫਿਰ ਵੀ ਉਸ ਨੇ ਸੰਧੀ ਦੇ ਸਿਧਾਂਤਾਂ ਦਾ ਪਾਲਣਾ ਉਨ੍ਹਾਂ ਦੇਸ਼ਾਂ ਤੋਂ ਬਿਹਤਰ ਤਰੀਕੇ ਨਾਲ ਕੀਤੀ ਹੈ, ਜਿਨ੍ਹਾਂ ਨੇ ਸੰਧੀ 'ਤੇ ਦਸਤਖਤ ਕੀਤੇ ਸਨ। ਕਿਉਂਕਿ ਆਸਟ੍ਰੇਲੀਆ ਚੀਨ ਨੂੰ ਯੂਰੇਨੀਅਮ ਵੇਚ ਰਿਹਾ ਸੀ, ਜਦੋਂਕਿ ਚੀਨ ਨੇ NPT ਅਤੇ ਨਿਊਕਲੀਅਰ ਸਪਲਾਇਰਸ ਗਰੁੱਪ ਪ੍ਰਤੀ ਆਪਣੀ ਵਚਨਬੱਧਤਾਵਾਂ ਦੀ ਉਲੰਘਣਾਂ ਕੀਤੀ ਸੀ। ਉਥੇ ਹੀ ਹੁਣ ਆਸਟ੍ਰੇਲੀਆ ਨੇ ਭਾਰਤ ਦੇ ਸਾਫ-ਸੁਥਰੇ ਰਿਕਾਰਡ ਨੂੰ ਵੇਖਦੇ ਹੋਏ ਅਤੇ ਭਾਰਤ ਵੱਲੋਂ ਪ੍ਰਮਾਣੂ ਅਪ੍ਰਸਾਰ ਸੰਧੀ (NPT) 'ਤੇ ਦਸਤਖਤ ਨਾ ਕੀਤੇ ਜਾਣ ਦੇ ਬਾਵਜੂਦ, ਉਸ ਨੂੰ ਯੂਰੇਨੀਅਮ ਵੇਚਣ ਦਾ ਫੈਸਲਾ ਲਿਆ ਹੈ, ਜੋ ਭਾਰਤ ਦੀ ਊਰਜਾ ਸੁਰੱਖਿਆ ਲਈ ਬਹੁਤ ਅਹਿਮ ਹੈ। ਮੋਦੀ ਅਤੇ ਅਲਬਾਨੀਜ਼ ਦੀ ਇਸ ਮੁਲਾਕਾਤ ਨੇ ਇਸ ਸਹਿਯੋਗ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ।
ਭਾਰਤ-ਆਸਟ੍ਰੇਲੀਆ ਦਾ ਰਿਸ਼ਤਾ ਕ੍ਰਿਕਟ ਵਰਗਾ : ਮੋਦੀ
ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀਆਂ ਨਰਿੰਦਰ ਮੋਦੀ ਅਤੇ ਐਂਥਨੀ ਅਲਬਨੀਜ਼ ਨੇ ਦੁਵੱਲੀ ਵਾਰਤਾ ਤੋਂ ਬਾਅਦ ਸੰਯੁਕਤ ਬਿਆਨ ਜਾਰੀ ਕਰਦੇ ਹੋਏ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਆਸਟ੍ਰੇਲੀਆ ਸਬੰਧਾਂ ਦੀ ਤੁਲਨਾ ਕ੍ਰਿਕਟ ਨਾਲ ਕਰਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਦਾ ਰਿਸ਼ਤਾ ਵਨ-ਡੇਅ ਵਾਂਗ ਸਪੱਸ਼ਟ ਟੀਚੇ ਵਾਲਾ, ਟੀ-20 ਵਾਂਗ ਤੇਜ਼ ਫ਼ੈਸਲੇ ਲੈਣ ਵਾਲਾ ਅਤੇ ਟੈਸਟ ਮੈਚ ਵਾਂਗ ਲੰਬਾ, ਮਜ਼ਬੂਤ ਤਰ੍ਹਾਂ ਭਰੋਸੇਮੰਦ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਹਰ ਮੁਲਾਕਾਤ ਭਾਈਵਾਲੀ ਨੂੰ ਨਵੀਂ ਉਚਾਈ ਦੇਣ ਦਾ ਮੌਕਾ ਬਣ ਰਹੀ ਹੈ।
PM ਮੋਦੀ ਦਾ ਮਾਸਟਰਸਟ੍ਰੋਕ : ਚੀਨ ਖ਼ਿਲਾਫ਼ ਬਣਿਆ ਨਵਾਂ ਗਠਜੋੜ
NEXT STORY