ਸੈਂਟ ਪੀਟਰਸਬਰਗ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਦੇਸ਼ਾਂ ਦੇ ਦੌਰ 'ਤੇ ਜਰਮਨੀ, ਸਪੇਨ ਤੋਂ ਬਾਅਦ ਰੂਸ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਰੂਸੀ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਮੋਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਮੋਦੀ ਨੇ ਰੂਸ ਦੀ ਰਾਜਧਾਨੀ ਸੈਂਟ ਪੀਟਰਸਬਰਗ ਦੀ ਇਤਿਹਾਸਕ ਪਿਸਕਾਰੇਵਸਕੋਏ ਮੈਮੋਰੀਅਲ ਸਮਾਰਕ 'ਚ ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਫੁੱਲ ਭੇਟ ਕੀਤੇ।
ਦੱਸਣਯੋਗ ਹੈ ਕਿ ਦੂਜੇ ਵਿਸ਼ਵ ਯੁੱਧ 'ਚ ਲੇਨਿਨਗਰਾਦ 'ਤੇ ਹਮਲੇ ਦੌਰਾਨ ਮਾਰੇ ਗਏ ਤਕਰੀਬਨ 5 ਲੱਖ ਫੌਜੀਆਂ ਦੀ ਯਾਦ 'ਚ ਇਸ ਨੂੰ ਬਣਾਇਆ ਗਿਆ। ਮੋਦੀ ਨੇ ਸ਼ਹੀਦਾਂ ਨੂੰ ਫੁੱਲ ਭੇਟ ਕੀਤੇ ਅਤੇ ਕੁਝ ਮਿੰਟ ਦਾ ਮੌਨ ਵੀ ਰੱਖਿਆ। ਮੋਦੀ ਸੈਂਟ ਪੀਟਰਸਬਰਗ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ 18ਵੇਂ ਭਾਰਤ-ਰੂਸ ਸਲਾਨਾ ਸੰਮੇਲਨ 'ਚ ਹਿੱਸਾ ਲੈਣਗੇ। ਪੀਟਰਸਬਰਗ 'ਚ ਅੱਜ ਦੋਹਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ 'ਤੇ ਦਸਤਖ਼ਤ ਹੋਣਗੇ। ਸਾਰਿਆਂ ਦੀਆਂ ਨਜ਼ਰਾਂ ਭਾਰਤ ਦੇ ਸਭ ਤੋਂ ਵੱਡੇ ਪਰਮਾਣੂੰ ਊਰਜਾ ਪਲਾਂਟ ਦੀਆਂ ਆਖਰੀ ਦੋ ਇਕਾਈਆਂ ਲਈ ਰੂਸ ਦੀ ਮਦਦ ਨਾਲ ਜੁੜੇ ਕਰਾਰ 'ਤੇ ਹੈ। ਮੋਦੀ ਨੇ ਟਵੀਟ ਕਰ ਕੇ ਪੀਟਰਸਬਰਗ ਪਹੁੰਚਣ ਦੀ ਜਾਣਕਾਰੀ ਦਿੱਤੀ ਸੀ। ਮੋਦੀ ਅਤੇ ਪੁਤਿਨ ਦੀ ਮੁਲਾਕਾਤ ਇਸ ਲਈ ਲਈ ਅਹਿਮ ਹੈ, ਕਿਉਂਕਿ ਪਿਛਲੇ ਕੁਝ ਸਮੇਂ 'ਚ ਭਾਰਤ ਅਤੇ ਰੂਸ ਦੇ ਸੰਬੰਧਾਂ 'ਚ ਗਰਮਜੋਸ਼ੀ ਦੀ ਕਮੀ ਦੇਖਣ ਨੂੰ ਮਿਲੀ, ਅਜਿਹੇ ਵਿਚ ਇਹ ਮੁਲਾਕਾਤ ਅਹਿਮ ਮੰਨੀ ਜਾ ਰਹੀ ਹੈ। ਰੂਸ ਦੀ ਯਾਤਰਾ ਤੋਂ ਬਾਅਦ ਮੋਦੀ ਫਰਾਂਸ ਜਾਣਗੇ।
ਸ਼ਾਪਿੰਗ ਸੈਂਟਰ ਸਾਊਥਾਲ 'ਚ ਹੰਗਾਮਾ ਕਰਨ 'ਤੇ 6 ਵਿਅਕਤੀ ਗ੍ਰਿਫਤਾਰ
NEXT STORY