ਲਾਹੌਰ-ਪਾਕਿਸਾਤਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਉਪ ਪ੍ਰਧਾਨ ਮੰਤਰੀ ਮਰੀਅਮ ਨਵਾਜ਼ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਰਸ਼ਾ ਬੀਬੀ 'ਤੇ 6 ਅਰਬ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਾਉਂਦੇ ਹੋਏ ਇਸ ਨੂੰ 'ਸਭ ਤੋਂ ਵੱਡਾ ਘੁਟਾਲਾ' ਦੱਸਿਆ। ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਦੀ ਬੇਟੀ ਨੇ ਇਥੇ ਮਾਡਲ ਟਾਊਨ 'ਚ ਆਪਣੀ ਪਾਰਟੀ ਦੇ ਕਾਰਜਕਰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਦੋਸ਼ ਲਾਏ। ਉਥੇ, ਗ੍ਰਹਿ ਮੰਤਰੀ ਸ਼ੇਖ਼ ਰਾਸ਼ਿਦ ਨੇ ਕਿਾ ਕਿ ਪ੍ਰਧਾਨ ਮੰਤਰੀ ਖਾਨ ਵਿਰੁੱਧ ਬੇਭਰੋਸਗੀ ਪ੍ਰਸਤਾਵ 'ਤੇ ਨੈਸ਼ਨਲ ਅਸੈਂਬਲੀ 'ਚ ਵੋਟਿੰਗ 3 ਜਾਂ 4 ਅਪ੍ਰੈਲ ਨੂੰ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ PM ਖਾਨ ਨੂੰ ਬਜਟ ਤੋਂ ਬਾਅਦ ਚੋਣਾਂ ਕਰਵਾਉਣ ਦੀ ਦਿੱਤੀ ਸਲਾਹ
ਮਰੀਅਮ ਨੇ ਕਿਹਾ ਕਿ ਮੈਂ ਫਰਾਹ (ਬੁਸ਼ਰਾ ਬੀਬੀ ਦੀ ਇਕ ਦੋਸਤ) ਦਾ ਨਾਂ ਲੈ ਰਹੀ ਹਾਂ, ਜੋ ਤਲਬਾਲਿਆਂ ਅਤੇ ਨਿਯੁਕਤੀਆਂ 'ਚ ਲੱਖਾਂ ਰੁਪਏ ਪ੍ਰਾਪਤ ਕਰਨ 'ਚ ਸ਼ਾਮਲ ਰਹੀ ਹੈ ਅਤੇ ਇਹ ਮਾਮਲੇ ਸਿੱਧੇ ਬਨੀਗਾਲਾ (ਪ੍ਰਧਾਨ ਮੰਤਰੀ ਖਾਨ ਦੀ ਰਿਹਾਇਸ਼) ਨਾਲ ਜੁੜੇ ਹਨ। ਬੇਭਰੋਸਗੀ ਪ੍ਰਸਤਾਵ ਰਾਹੀਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੀਤ ਸਰਕਾਰ ਨੂੰ ਹਟਾਏ ਜਾਣ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਹੋਰ ਕਿੱਸੇ ਸਾਹਮਣੇ ਆਉਣਗੇ। ਸ਼ਨੀਵਾਰ ਨੂੰ, ਮਰੀਅਮ ਨੇ ਲਾਹੌਰ ਤੋਂ ਇਸਲਾਮਾਬਾਦ ਤੱਕ ਆਪਣੀ ਪਾਰਟੀ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਰਚ ਦੀ ਅਗਵਾਈ ਕੀਤੀ।
ਇਹ ਵੀ ਪੜ੍ਹੋ : ਠੱਪ ਹੋਇਆ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਟਰੈਕ, ਸ਼ਤਾਬਦੀ ਸਮੇਤ ਕਈ ਟਰੇਨਾਂ ਹੋਈਆਂ ਪ੍ਰਭਾਵਿਤ
ਖਾਨ 'ਤੇ ਤਿੱਖਾ ਹਮਲਾ ਕਰਦੇ ਹੋਏ ਮਰੀਅਮ ਨੇ ਕਿਹਾ ਕਿ ਇਮਰਾਨ ਖਾਨ ਵਾਲੀ ਸਰਕਾਰ 'ਚ ਤਬਾਲਿਆਂ ਅਤੇ ਨਿਯੁਕਤੀਆਂ ਲਈ 6 ਅਰਬ ਰੁਪਏ ਦਾ ਇਹ ਸਭ ਤੋਂ ਵੱਡਾ ਘੁਟਾਲਾ ਹੈ ਅਤੇ ਇਸ ਦੇ ਸਬੰਧ ਸਿੱਧੇ ਬਨੀਗਾਲਾ ਨਾਲ ਹਨ। ਮਰੀਅਮ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਹੈਰਾਨ ਕਰਨ ਵਾਲੇ ਸਬੂਤ ਸਾਹਮਣੇ ਆਉਣਗੇ। ਇਮਰਾਨ ਖਾਨ ਨੂੰ ਇਸ ਗੱਲ ਦਾ ਡੂੰਘ ਡਰ ਹੈ ਕਿ ਸੱਤਾ ਤੋਂ ਬਾਹਰ ਹੁੰਦੇ ਹੀ ਉਨ੍ਹਾਂ ਦੀ 'ਚੋਰੀ' ਫੜ੍ਹੀ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ : ਸਰਟੀਫਿਕੇਟਾਂ ’ਤੇ ਮੁੜ PM ਮੋਦੀ ਫੋਟੋ ਲਾਉਣ ਦੀ ਤਿਆਰੀ ’ਚ ਸਰਕਾਰ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ PM ਖਾਨ ਨੂੰ ਬਜਟ ਤੋਂ ਬਾਅਦ ਚੋਣਾਂ ਕਰਵਾਉਣ ਦੀ ਦਿੱਤੀ ਸਲਾਹ
NEXT STORY