ਬਾਰਸੀਲੋਨਾ— ਸਪੇਨ ਦੀ ਮਲਕੀਅਤ ਵਾਲੇ ਇਲਾਕੇ ਕੈਟਾਲੋਨੀਆ 'ਚ ਹੜਤਾਲ ਦੌਰਾਨ ਪੁਲਸ ਦੇ ਨਾਲ ਝੜਪ ਤੋਂ ਬਾਅਦ ਕਰੀਬ 50 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸਥਾਨਕ ਪੁਲਸ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਕੈਟਾਲੋਨੀਆ ਪੁਲਸ ਮੁਤਾਬਕ ਸ਼ੁੱਕਰਵਾਰ ਤੋਂ ਹੁਣ ਤੱਕ ਕਰੀਬ 54 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ 18 ਪੁਲਸ ਵਾਲਿਆਂ ਨੂੰ ਹਿੰਸਾ ਦੌਰਾਨ ਸੱਟਾਂ ਲੱਗੀਆਂ ਹਨ। ਸਥਾਨਕ ਸਿਹਤ ਸੇਵਾ ਨੇ ਕਿਹਾ ਕਿ ਸਿਰਫ ਬਾਰਸੀਲੋਨਾ 'ਚ ਹੀ 152 ਲੋਕਾਂ ਨੂੰ ਮੈਡੀਕਲ ਸੇਵਾ ਮੁਹੱਈਆ ਕਰਵਾਈ ਗਈ ਹੈ, ਜਿਨ੍ਹਾਂ 'ਚੋਂ 50 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੈਟਾਲੋਨੀਆ 'ਚ ਸ਼ੁੱਕਰਵਾਰ ਤੋਂ ਹੜਤਾਲ ਜਾਰੀ ਹੈ ਤੇ ਬਾਰਸੀਲੋਨਾ 'ਚ ਇਸ ਦਾ ਬਹੁਤ ਅਸਰ ਪਿਆ ਹੈ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕਰਕੇ ਨੇੜੇ ਦੀਆਂ ਦੁਕਾਨਾਂ ਦੇ ਸ਼ੀਸ਼ੇ ਤੋੜ ਦਿੱਤੇ ਤੇ ਨੈਸ਼ਨਲ ਪੁਲਸ ਇਮਾਰਤ ਦੇ ਨੇੜੇ ਪੁਲਸ ਨਾਲ ਝੜਪ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਇੱਟਾਂ, ਬੋਤਲਾਂ, ਪਟਾਖੇ ਤੇ ਹੋਰ ਉਪਕਰਨ ਸੁੱਟੇ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਲੋਕਾਂ ਨੂੰ ਹਟਾਉਣ ਲਈ ਰਬਰ ਦੀਆਂ ਗੋਲੀਆਂ ਤੇ ਹੰਝੂ ਗੈਸ ਦੇ ਗੋਲੇ ਛੱਡੇ। ਇਸ ਤੋਂ ਇਲਾਵਾ ਜਦੋਂ ਪ੍ਰਦਰਸ਼ਨਕਾਰੀਆਂ ਨੇ ਬਾੜ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ 'ਤੇ ਪਾਣੀ ਦੀਆਂ ਵਾਛੜਾਂ ਵੀ ਛੱਡੀਆਂ।
ਕੈਟਾਲੋਨੀਆ 'ਚ ਬੀਤੇ ਸੋਮਵਾਰ ਤੋਂ ਪ੍ਰਦਰਸ਼ਨ ਤੇ ਹਿੰਸਾ ਦਾ ਦੌਰ ਜਾਰੀ ਹੈ। ਸਪੇਨ ਦੀ ਸੁਪਰੀਮ ਕੋਰਟ ਨੇ 9 ਕੈਟਾਲੋਨੀਆ ਰਾਜਨੇਤਾਵਾਂ ਨੂੰ ਦੇਸ਼ਧਰੋਹ ਦੇ ਦੋਸ਼ 'ਚ 9 ਤੋਂ 13 ਸਾਲ ਦੀ ਸਜ਼ਾ ਸੁਣਾਈ ਹੈ। ਇਹ ਸਾਰੇ ਰਾਜਨੇਤਾ 2017 'ਚ ਸੁਤੰਤਰਤਾ ਰਾਇਸ਼ੁਮਾਰੀ ਦੇ ਆਯੋਜਨ 'ਚ ਸ਼ਾਮਲ ਸਨ।
ਅਮਰੀਕਾ ਤੋਂ ਕੈਨੇਡਾ ਜਾਂਦੇ ਸਮੇਂ ਪੰਜਾਬੀ ਟਰਾਲਾ ਚਾਲਕ ਦੀ ਮੌਤ
NEXT STORY