ਲੰਡਨ (ਸਰਬਜੀਤ ਸਿੰਘ ਬਨੂੜ) : ਹੀਥਰੋ ਹਵਾਈ ਅੱਡੇ ’ਤੇ ਅੱਜ ਇੱਕ ਹੈਰਾਨੀਜਨਕ ਘਟਨਾ ਦੇਖਣ ਨੂੰ ਮਿਲੀ ਜਦ ਇੱਕ ਅਣਪਛਾਤਾ ਵਿਅਕਤੀ ਏਅਰਪੋਰਟ ਦੀ ਟੈਕਸੀਵੇਅ ’ਤੇ ਦੌੜਦਾ ਹੋਇਆ ਨਜ਼ਰ ਆਇਆ। ਹਵਾਈ ਅੱਡੇ ਦੇ ਸਟਾਫ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਕਾਬੂ ਕੀਤਾ ਅਤੇ ਥੋੜ੍ਹੀ ਦੇਰ ’ਚ ਹੀ ਪੁਲਸ ਵੱਲੋਂ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
Australian ਪੱਤਰਕਾਰ ਨੂੰ US ਪੁਲਸ ਨੇ ਮਾਰੀ ਗੋਲੀ! Live ਕੈਮਰੇ 'ਚ ਕੈਦ ਹੋਈ ਘਟਨਾ

ਇਹ ਪੂਰੀ ਘਟਨਾ Big Jet TV ਵਲੋਂ ਕੈਮਰੇ ’ਚ ਕੈਦ ਕੀਤੀ ਗਈ, ਜਿਸ ’ਚ ਵਿਅਕਤੀ Air Baltic ਦੇ ਜਹਾਜ਼ ਨੇੜੇ ਦੌੜਦਾ ਹੋਇਆ ਦਿਖਾਈ ਦਿੰਦਾ ਹੈ। ਸਥਾਨਕ ਸਟਾਫ ਮੈਂਬਰ ਹਾਈ ਵਿਜ਼ ਜੈਕਟਾਂ ’ਚ ਉਸਦੇ ਪਿੱਛੇ ਦੌੜਦੇ ਹੋਏ ਉਸ ਨੂੰ ਕਾਬੂ ਕਰ ਲਿਆ ਗਿਆ।
ਦੋ ਤੋਂ ਵਧੇਰੇ ਬੱਚੇ ਪੈਦਾ ਕਰਨ ਵਾਲਿਆਂ ਨੂੰ ਸਰਕਾਰ ਦੇਵੇਗੀ ਪੈਸੇ! ਮੁੱਖ ਮੰਤਰੀ ਨੇ ਕੀਤਾ ਐਲਾਨ
ਹੀਥਰੋ ਏਅਰਪੋਰਟ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਸਾਡੀ ਸੁਰੱਖਿਆ ਟੀਮ ਤੇ ਸਾਥੀ ਸੰਗਠਨਾਂ ਵੱਲੋਂ ਤੁਰੰਤ ਸੰਭਾਲੀ ਗਈ। ਵਿਅਕਤੀ ਨੂੰ ਹਵਾਈ ਅੱਡੇ ਤੋਂ ਹਟਾ ਦਿੱਤਾ ਗਿਆ ਹੈ। ਏਅਰਪੋਰਟ ਦੀ ਕਾਰਵਾਈ ਤੇ ਉਡਾਣਾਂ ਆਮ ਤੌਰ ’ਤੇ ਚੱਲ ਰਹੀਆਂ ਹਨ। ਇਨ੍ਹਾਂ ਦ੍ਰਿਸ਼ਾਂ ਨੇ ਹਵਾਈ ਅੱਡੇ ’ਤੇ ਕੁਝ ਸਮਿਆਂ ਲਈ ਹਲਚਲ ਜ਼ਰੂਰ ਪੈਦਾ ਕੀਤੀ ਪਰ ਕਿਸੇ ਵੀ ਉਡਾਣ ਨੂੰ ਰੋਕਿਆ ਨਹੀਂ ਗਿਆ। ਹੀਥਰੋ ਹਵਾਈ ਅੱਡੇ ਦੀ ਸੁਰੱਖਿਆ ਪ੍ਰਣਾਲੀ ’ਤੇ ਇੱਕ ਵਾਰ ਮੁੜ ਸਵਾਲੀਆ ਚਿੰਨ ਲੱਗਾ ਗਿਆ ਜਦ ਇਕ ਬਾਹਰੀ ਵਿਅਕਤੀ ਟੈਕਸੀਵੇਅ ਤੱਕ ਬਿਨਾਂ ਰੁਕਾਵਟ ਕਿਵੇ ਪਹੁੰਚਿਆ ਗਿਆ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Diet Coke ਪੀਣ ਨਾਲ ਦਿਲ ਦੀਆਂ ਬਿਮਾਰੀਆਂ ਤੇ ਸਟਰੋਕ ਦਾ ਖਤਰਾ ਵਧੇਰੇ, ਰਿਸਰਚ 'ਚ ਹੈਰਾਨ ਕਰਦੇ ਖੁਲਾਸੇ
NEXT STORY