ਇੰਟਰਨੈਸ਼ਨਲ ਡੈਸਕ- ਨਸ਼ੇ 'ਚ ਲੋਕ ਅਕਸਰ ਹੀ ਲੋਕ ਅਜਿਹੀਆਂ ਹਰਕਤਾਂ ਕਰ ਜਾਂਦੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਖ਼ੁਦ ਤਾਂ ਕੁਝ ਪਤਾ ਨਹੀਂ ਲੱਗਦਾ, ਪਰ ਬਾਕੀ ਲੋਕਾਂ ਲਈ ਉਹ ਮਜ਼ਾਕ ਦਾ ਜ਼ਰੀਆ ਬਣ ਜਾਂਦੇ ਹਨ। ਅਜਿਹੀ ਹੀ ਇਕ ਖ਼ਬਰ ਇਕਵਾਡੋਰ ਤੋਂ ਸਾਹਮਣੇ ਆਈ ਹੈ, ਜਿੱਥੇ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਗੱਡੀ ਚਲਾ ਰਹੇ ਇੱਕ ਨੌਜਵਾਨ ਨੂੰ ਪੁਲਸ ਨੇ ਰੋਕ ਲਿਆ। ਫ਼ਿਰ ਉਸ ਨੇ ਕੁਝ ਅਜਿਹਾ ਕੀਤਾ ਕਿ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ ਤੇ ਇਸ ਨੂੰ ਦੇਖ ਕੇ ਹਰ ਕਿਸੇ ਦਾ ਹਾਸਾ ਨਿਕਲ ਰਿਹਾ ਹੈ।
ਜਦੋਂ ਪੁਲਸ ਨੇ ਉਸ ਨੂੰ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾਉਣ ਲਈ ਗੱਡੀ ਤੋਂ ਬਾਹਰ ਆਉਣ ਲਈ ਕਿਹਾ ਤਾਂ ਉਸ ਨੌਜਵਾਨ ਨੇ ਬਾਹਰ ਨਿਕਲ ਕੇ ਕਿਹਾ ਕਿ ਉਸ ਨੇ ਸ਼ਰਾਬ ਨਹੀਂ ਪੀਤੀ। ਉਸ ਨੇ ਕਿਹਾ ਕਿ ਉਹ ਆਪਣੇ ਵਕੀਲ ਨੂੰ ਬੁਲਾਵੇਗਾ ਤੇ ਉਹ ਉਸ ਨੂੰ ਛੁਡਾ ਕੇ ਲੈ ਜਾਵੇਗਾ। ਇਹ ਕਹਿ ਕੇ ਉਸ ਨੇ ਆਪਣੀ ਜੇਬ 'ਚੋਂ ਕਾਰਡ ਕੱਢਿਆ ਤੇ ਉਸ ਨੂੰ ਕੰਨ 'ਤੇ ਲਗਾ ਕੇ ਗੱਲਾਂ ਮਾਰਨ ਲੱਗ ਪਿਆ।
ਇਹ ਵੀ ਪੜ੍ਹੋ- ਖ਼ਤਮ ਹੋਣ ਜਾ ਰਹੀ ਰੂਸ-ਯੂਕ੍ਰੇਨ ਦੀ ਜੰਗ ! ਪੁਤਿਨ ਨੇ ਫ਼ੌਜ ਨੂੰ ਹਮਲੇ ਰੋਕਣ ਦਾ ਦਿੱਤਾ ਆਦੇਸ਼
ਉਸ ਦੀ ਇਹ ਹਰਕਤ ਦੇਖ ਕੇ ਪੁਲਸ ਅਫ਼ਸਰ ਵੀ ਹੈਰਾਨ ਰਹਿ ਗਏ ਤੇ ਹੱਸਣ ਲੱਗ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ 'ਚ ਲੋਕ ਬੜੇ ਮਜ਼ੇਦਾਰ ਕੁਮੈਂਟ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਇਸ 'ਚ ਪੁੱਛਣ ਵਾਲੀ ਕੀ ਗੱਲ ਹੈ ਕਿ ਉਸ ਨੇ ਸ਼ਰਾਬ ਪੀਤੀ ਹੈ ਜਾਂ ਨਹੀਂ, ਉਸ ਦੀਆਂ ਹਰਕਤਾਂ ਖ਼ੁਦ ਇਸ ਗੱਲ ਦੀ ਗਵਾਈ ਭਰ ਰਹੀਆਂ ਹਨ ਕਿ ਉਹ ਕਿੰਨੇ ਨਸ਼ੇ 'ਚ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ ਕ੍ਰੈਸ਼ ਹੋ ਗਿਆ ਜਹਾਜ਼ ! 2 ਲੋਕਾਂ ਦੀ ਮੌਤ, 2 ਹੋਰ ਗੰਭੀਰ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖ਼ਤਮ ਹੋਣ ਜਾ ਰਹੀ ਰੂਸ-ਯੂਕ੍ਰੇਨ ਦੀ ਜੰਗ ! ਪੁਤਿਨ ਨੇ ਫ਼ੌਜ ਨੂੰ ਹਮਲੇ ਰੋਕਣ ਦਾ ਦਿੱਤਾ ਆਦੇਸ਼
NEXT STORY