ਕੈਲਗਰੀ— ਕੈਨੇਡਾ 'ਚ ਸ਼ਨੀਵਾਰ ਦੁਪਹਿਰ ਅਤੇ ਐਤਵਾਰ ਤੜਕੇ ਦੇ ਸਮੇਂ ਦੌਰਾਨ ਚਾਕੂ ਦਿਖਾ ਕੇ ਲੁੱਟਮਾਰ ਕਰਨ ਦੀਆਂ 4 ਵਾਰਦਾਤਾਂ ਵਾਪਰੀਆਂ। ਇਸ ਮਾਮਲੇ 'ਚ ਪੁਲਸ ਨੇ ਇਕ ਦੋਸ਼ੀ ਦੀਆਂ ਤਸਵੀਰਾਂ ਜਾਰੀ ਕਰਕੇ ਲੋਕਾਂ ਤੋਂ ਉਸ ਸੰਬੰਧੀ ਜਾਣਕਾਰੀ ਮੰਗੀ ਹੈ। ਪੁਲਸ ਨੇ ਕਿਹਾ ਕਿ ਦੋ ਰੈਸਟੋਰੈਂਟਾਂ ਅਤੇ ਦੋ ਲਿਕੁਅਰ ਸਟੋਰਾਂ 'ਚ ਚਾਕੂ ਦਿਖਾ ਕੇ ਇਕ ਲੁਟੇਰੇ ਨੇ ਲੁੱਟ-ਮਾਰ ਕੀਤੀ ਅਤੇ ਲੋਕਾਂ ਨੂੰ ਬੁਰੀ ਤਰ੍ਹਾਂ ਡਰਾਇਆ।
ਸ਼ਨੀਵਾਰ ਨੂੰ ਦੁਪਹਿਰ 11 ਵਜੇ ਅਤੇ ਐਤਵਾਰ ਤੜਕੇ 1.30 ਵਜੇ ਦੇ ਵਿਚਕਾਰ ਚਾਰ ਵਾਰਦਾਤਾਂ ਵਾਪਰੀਆਂ ਹਨ, ਜਿਸ ਕਾਰਨ ਲੋਕ ਬਹੁਤ ਡਰ ਗਏ ਹਨ। ਡੋਮਿਨੋਜ਼ ਪਿੱਜ਼ਾ, ਬਿੱਜ਼ ਬਿੱਗ ਚੀਜ਼ ਕੈਨਿਸਨਗਟਨ, ਡੇਵਜ਼ ਲਿਕੁਆਰ ਅਤੇ ਲਿਕੁਅਰ ਡਿਪੋਟ ਵਿਖੇ ਕਾਲਾ ਕੋਟ ਤੇ ਕਾਲੀ ਹੈਟ ਪਾ ਕੇ ਇਕ ਲੁਟੇਰਾ ਅੰਦਰ ਆਇਆ ਅਤੇ ਲੁੱਟ-ਮਾਰ ਕਰਕੇ ਭੱਜ ਗਿਆ। ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈ ਵੀਡੀਓ ਪੁਲਸ ਲਈ ਵੱਡਾ ਸਬੂਤ ਹੈ।।ਲੁਟੇਰਾ 30 ਕੁ ਸਾਲ ਦਾ ਲੱਗਦਾ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧੀ ਵਧੇਰੇ ਜਾਣਕਾਰੀ ਦੇਣ ਲਈ ਲੋਕ ਉਨ੍ਹਾਂ ਨਾਲ ਸੰਪਰਕ ਕਰਨ ਤਾਂ ਕਿ ਉਹ ਜਲਦੀ ਹੀ ਇਨ੍ਹਾਂ ਵਾਰਦਾਤਾਂ ਦੇ ਦੋਸ਼ੀ ਨੂੰ ਸਲਾਖਾਂ ਪਿੱਛੇ ਲੈ ਆ ਸਕਣ।
4 ਭਾਰਤੀਆਂ ਸਣੇ 9 ਵਿਅਕਤੀ ਨਾਈਜੀਰੀਆ ਵਿਚ ਫਸੇ, ਵੀਡੀਓ ਮੈਸੇਜ ਰਾਹੀਂ ਕੀਤੀ ਮਦਦ ਦੀ ਅਪੀਲ
NEXT STORY